ਐੱਨ. ਐੱਸ. ਐੱਸ. ਕੈਂਪ ਦੇ ਦੂਜੇ ਦਿਨ ਕਾਲਜ ਦੀ ਸਫਾਈ ਮੁਹਿੰਮ ਆਰੰਭੀ

03/26/2019 4:33:54 AM

ਬਠਿੰਡਾ (ਮਨਜੀਤ ਕੌਰ)-ਮਨੁੱਖਤਾ ਦੀ ਭਲਾਈ ਅਤੇ ਵਿਦਿਆਰਥਣਾਂ ਵਿਚ ਦੇਸ਼ ਪ੍ਰਤੀ ਸੇਵਾ-ਭਾਵਨਾ ਦਾ ਵਿਕਾਸ ਕਰਨ ਹਿੱਤ ਐੱਸ. ਡੀ. ਕੰਨਿਆ ਮਹਾਵਿਦਿਆਲਿਆ ਵੱਲੋਂ ਐੱਨ. ਐੱਸ. ਐੱਸ. ਸੱਤ ਰੋਜ਼ਾ ਕੈਂਪ ਦੇ ਦੂਜੇ ਦਿਨ ਦੀ ਸ਼ੁਰੂਆਤ ਸਵੇਰ ਦੀ ਪ੍ਰਾਰਥਨਾ ਨਾਲ ਕੀਤੀ ਗਈ। ਉਪਰੰਤ ਵਾਲੰਟੀਅਰਜ਼ ਦੀ ਹਾਜ਼ਰੀ ਲਵਾਈ ਗਈ। ਵਾਲੰਟੀਅਰਜ਼ ਨੂੰ 7 ਗਰੁੱਪਾਂ ਵਿਚ ਵੰਡ ਕੇ ਕਾਲਜ ਦੀ ਸਫਾਈ ਲਈ ਮੁਹਿੰਮ ਆਰੰਭੀ ਗਈ।ਇਸ ਮੌਕੇ ਰਿਸੋਰਸ ਪਰਸਨ ਦੇ ਤੌਰ ’ਤੇ ਪਹੁੰਚੇ ਮਿਸਿਜ਼ ਮਨਪ੍ਰੀਤ ਵਾਲੀਆ ਨੇ ਆਪਣੇ ਜ਼ਿੰਦਗੀ ਦੇ ਤਜਰਬਿਆਂ ਨੂੰ ਸਾਂਝੇ ਕਰਦਿਆਂ ਆਪਣੇ ਅਤੇ ਸਮਾਜ ਦੇ ਹਿੱਤਾਂ ਪ੍ਰਤੀ ਜਾਗਰੂਕ ਰਹਿਣ ਲਈ ਵਿਚਾਰ ਪੇਸ਼ ਕੀਤੇ। ਉਨ੍ਹਾਂ ਦੱਸਿਆ ਕਿ ਸਾਨੂੰ ਹਮੇਸ਼ਾ ਟੀਮ ਵਰਕ ਵਿਚ ਰਹਿੰਦੇ ਹੋਏ ਉਤਸ਼ਾਹ ਨਾਲ ਜ਼ਿੰਦਗੀ ਵਿਚ ਅੱਗੇ ਵਧਣਾ ਚਾਹੀਦਾ ਹੈ। ਇਸ ਮੌਕੇ ਪ੍ਰੋਗਰਾਮ ਅਫ਼ਸਰ ਬਲਜੀਤ ਕੌਰ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ। ਐੱਨ. ਐੱਸ. ਐੱਸ. ਟੀਮ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਪ੍ਰੋਗਰਾਮ ਅਫ਼ਸਰ ਪਰਮਿੰਦਰ ਕੌਰ ਅਤੇ ਮੋਨਾ ਹਾਜ਼ਰ ਸਨ। ਸ਼ਾਮ ਦੇ ਸੈਸ਼ਨ ਵਿਚ ਵਾਲੰਟੀਅਰਜ਼ ਵੱਲੋਂ ਰਿਫਰੈਸ਼ਮੈਂਟ ਦੇ ਕੇ ਕਲਚਰ ਪ੍ਰੋਗਰਾਮ ਕੀਤਾ ਗਿਆ।