‘ਸੁੰਦਰ ਗ੍ਰਾਮ ਯੋਜਨਾ ’ ਤਹਿਤ ਪਿੰਡ ਦੀ ਕੀਤੀ ਸਫ਼ਾਈ

03/26/2019 4:33:47 AM

ਬਠਿੰਡਾ (ਜੱਸਲ)-ਸਮੂਹ ਗ੍ਰਾਮ ਪੰਚਾਇਤ ਪਿੰਡ ਚਕੇਰੀਆ ਵਿਖੇ ‘ਸੁੰਦਰ ਗ੍ਰਾਮ ਯੋਜਨਾ’ ਤਹਿਤ ਪਿੰਡ ਵਾਸੀਆਂ ਵਲੋਂ ਪਿੰਡ ਦੀ ਸਫਾਈ ਕੀਤੀ ਗਈ। ਪਿੰਡ ਦੀ ਫ਼ਿਰਨੀ, ਮੁੱਖ ਗਲੀਆਂ, ਆਲਾ-ਦੁਆਲਾ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਫ਼ ਕੀਤਾ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਰਾਮਜੀਤ ਕੌਰ ਚਕੇਰੀਆ ਨੇ ਕਿਹਾ ਕਿ ਇਸ ਯੋਜਨਾ ਤਹਿਤ ਅੱਗੇ ਤੋਂ ਵੀ ਇਹ ਮੁਹਿੰਮ ਜਾਰੀ ਰਹੇਗੀ। ਇਸ ਮੌਕੇ ਮੈਂਬਰ ਭੰਨਤੀ ਕੌਰ, ਜੱਗੀ ਸਿੰਘ, ਮਹਿੰਗਾ ਸਿੰਘ, ਗੁਰਤੇਜ ਸਿੰਘ, ਪਾਲੀ ਸ਼ਰਮਾ, ਮੱਖਣ ਸਿੰਘ ਫੌਜੀ, ਜ਼ਿਲਾ ਪ੍ਰੀਸ਼ਦ ਮੈਂਬਰ ਸਿੰਦਰਪਾਲ ਸਿੰਘ ਆਦਿ ਹਾਜ਼ਰ ਸਨ।