ਬੇਸਹਾਰਾ ਪਸ਼ੂ ਦੀ ਫੇਟ ਵੱਜਣ ਨਾਲ ਨੌਜਵਾਨ ਜ਼ਖ਼ਮੀ

03/26/2019 4:32:55 AM

ਬਠਿੰਡਾ (ਤਰਸੇਮ)-ਬੇਸਹਾਰਾ ਪਸ਼ੂ ਦੀ ਫੇਟ ਵੱਜਣ ਕਾਰਨ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਸਥਾਨਕ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਜਤਿੰਦਰ ਮਹਿਰਾ ਨੇ ਦੱਸਿਆ ਕਿ ਬੀਤੇ ਐਤਵਾਰ ਦੀ ਸ਼ਾਮ ਨੂੰ ਕਰੀਬ 6 ਵਜੇ ਉਹ ਘਰ ਤੋਂ ਮੋਟਰਸਾਈਕਲ ਰਾਹੀਂ ਨਗਰ ਕੌਂਸਲ ਵਾਲੀ ਮਾਰਕੀਟ ’ਚ ਆਪਣੀ ਦੁਕਾਨ ’ਤੇ ਜਾ ਰਿਹਾ ਸੀ ਕਿ ਅਚਾਨਕ ਸ਼ਹੀਦ ਭਗਤ ਸਿੰਘ ਕਾਲੋਨੀ ’ਚ ਸਥਿਤ ਮੰਦਰ ਬ੍ਰਾਹਮਣ ਸਭਾ ਨੇਡ਼ੇ ਇਕ ਸਾਨ੍ਹ ਨੇ ਉਸਦੇੇ ਮੋਟਰਸਾਈਕਲ ਵਿਚ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਮੋਟਰਸਾਈਕਲ ਤੋਂ ਥੱਲੇ ਡਿੱਗ ਪਿਆ ਤੇ ਸੱਟ ਲੱਗਣ ਕਰ ਕੇ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਹਸਪਤਾਲ ਦੇ ਡਾਕਟਰਾਂ ਵੱਲੋਂ ਉਸ ਨੂੰ ਟਾਂਕੇ ਲਾਏ ਗਏ। ---