ਸੁਖਪਾਲ ਸਿੰਘ ਖਹਿਰਾ ਰਾਜਨੀਤੀਕ ਠੱਗ : ਸਾਬਕਾ ਵਿਧਾਇਕ

03/26/2019 4:32:44 AM

ਬਠਿੰਡਾ (ਵਰਮਾ)- ਲੋਕ ਸਭਾ ਚੋਣਾਂ ਦਾ ਐਲਾਨ ਹੁੰਦੇ ਹੀ ਦੋਸ਼ਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਪ੍ਰੈਸ ਕਲੱਬ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਬਠਿੰਡਾ ਲੋਕ ਸਭਾ ਹਲਕਾ ਤੋਂ ਚੋਣ ਲਡ਼ਨ ਆਏ ਪੀ.ਡੀ.ਏ. ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਰਾਜਨੀਤਕ ਠੱਗ ਹੈ। ਲੋਕਾਂ ਨੂੰ ਠੱਗਣ ਲਈ ਹੀ ਖਹਿਰਾ ਬਠਿੰਡਾ ਵਿਚ ਚੋਣ ਲਡ਼ਨ ਆਏ। ਉਨ੍ਹਾਂ ਕਿਹਾ ਕਿ ਜਦੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਕੋਸ਼ਿਸ਼ ਕਰਕੇ ਏਮਜ਼ ਹਸਪਤਾਲ ਨੂੰ ਬਠਿੰਡਾ ਵਿਚ ਬਣਾਉਣ ਲਈ ਮਨਜ਼ੂਰ ਕਰਵਾਇਆ ਗਿਆ ਸੀ ਤਾਂ ਖਹਿਰਾ ਨੇ ਇਸ ਦਾ ਵਿਰੋਧ ਕੀਤਾ ਸੀ ਪਰ ਉਹ ਕਾਮਯਾਬ ਨਹੀਂ ਹੋ ਸਕੇ ਸੀ। ਉਨ੍ਹਾਂ ਕਿਹਾ ਕਿ ਖਹਿਰਾ ਕਦੇ ‘ਆਪ’ ਵਿਚ ਤਾਂ ਕਿਸੇ ਹੋਰ ਪਾਰਟੀ ਵਿਚ ਚਲੇ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਦਾ ਹੁਣ ਕੋਈ ਆਧਾਰ ਨਹੀਂ ਰਿਹਾ। ਇਸ ਮੌਕੇ ਸਰੂਪ ਸਿੰਗਲਾ ਨੇ ਕਿਹਾ ਕਿ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸ੍ਰੋਅਦ ਕੌਂਸਲਰਾਂ ਨੂੰ ਡਰਾ-ਧਮਕਾ ਕੇ ਕਾਂਗਰਸ ਵਿਚ ਸ਼ਾਮਲ ਕਰ ਰਹੇ ਹਨ। ਇਸਦਾ ਮੂੰਹ-ਤੋਡ਼ ਜਵਾਬ ਲੋਕ ਕਾਂਗਰਸ ਨੂੰ ਆਉਣ ਵਾਲੇ ਲੋਕ ਸਭਾ ਚੋਣ ਵਿਚ ਦੇਣਗੇ। ਇਸ ਮੌਕੇ ਮੇਅਰ ਬਲਵੰਤ ਰਾਏ ਨਾਥ, ਸਾਬਕਾ ਮੇਅਰ ਬਲਜੀਤ ਸਿੰਘ ਬੀਡ਼ ਬਹਿਮਣ ਆਦਿ ਮੌਜੂਦ ਸਨ। ---