ਸ੍ਰੀ ਗੁਰੂ ਨਾਨਕ ਦੇਵ ਜੀ ਬਾਲ ਸੰਸਕਾਰ ਕੇਂਦਰ ਦਾ ਨਿਰੀਖਣ

02/15/2019 3:37:12 AM

ਬਠਿੰਡਾ (ਤਰਸੇਮ)-ਸਥਾਨਕ ਲਾਲਾ ਕਸਤੂਰੀ ਲਾਲ ਸੀਨੀ. ਸੈਕੰਡਰੀ ਵਿੱਦਿਆ ਮੰਦਰ ਦੇ ਪ੍ਰਿੰਸੀਪਲ ਐੱਸ. ਕੇ. ਮਲਿਕ ਦੀ ਯੋਗ ਅਗਵਾਈ ਹੇਠ ਵਿੱਦਿਆ ਮੰਦਰ ਦੇ ਅਧਿਆਪਕ ਸੁਖਜੀਤ ਕੌਰ, ਮੋਨਿਕਾ ਜੇਠੀ, ਨੀਤੂ ਸਹਿਗਲ, ਇਸ਼ੂ ਬਾਂਸਲ (ਬਾਲ ਸੰਸਕਾਰ ਕੇਂਦਰ ਪ੍ਰਮੁੱਖ) ਅਤੇ ਸਕੂਲ ਦੇ 5 ਵਿਦਿਆਰਥੀ (ਸਾਕਸ਼ੀ, ਯਸ਼ਸਵੀ, ਲੋਕੇਸ਼, ਜੈਕਾਰ, ਵੰਸ਼) ਸਥਾਨਕ ਸ੍ਰੀ ਗੁਰੂ ਨਾਨਕ ਦੇਵ ਜੀ ਬਾਲ ਸੰਸਕਾਰ ਕੇਂਦਰ ਦਾ ਨਿਰੀਖਣ ਕਰਨ ਗਏ, ਜਿਸ ਵਿਚ ਕੇਂਦਰ ਦੇ ਬੱਚਿਆਂ ਤੋਂ ਉਨ੍ਹਾਂ ਦੀ ਪੜ੍ਹਾਈ ਅਤੇ ਕੇਦਰ ਵਿਚ ਲੱਗਣ ਨਾਲ ਆਏ ਬਦਲਾਵ ਸਬੰਧੀ ਚਰਚਾ ਕੀਤੀ ਗਈ। ਅੰਤ ’ਚ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ। ----

Related News