ਗੁਰਪ੍ਰੀਤ ਮਲੂਕਾ ਜ਼ਿਲੇ ਦੇ ਸੀਨੀਅਰ ਮੀਤ ਪ੍ਰਧਾਨ ਤੇ ਵਡ਼ਿੰਗ ਮੀਤ ਪ੍ਰਧਾਨ ਬਣਨ ਤੇ ਵਰਕਰਾਂ ’ਚ ਖੁਸ਼ੀ ਦੀ ਲਹਿਰ

01/24/2019 9:59:55 AM

ਬਠਿੰਡਾ (ਢਿੱਲੋਂ)-ਸਥਾਨਕ ਸ਼ਹਿਰ ਵਿਖੇ ਗੁਰਪ੍ਰੀਤ ਸਿੰਘ ਮਲੂਕਾ ਨੂੰ ਅਕਾਲੀ ਦਲ ਦੇ ਜ਼ਿਲਾ ਬਠਿੰਡਾ ਦੇ ਸੀਨੀਅਰ ਮੀਤ ਪ੍ਰਧਾਨ ਬਣਾਏ ਜਾਣ ’ਤੇ ਖੁਸ਼ੀ ਦਾ ਇਜਹਾਰ ਕੀਤਾ ਗਿਆ। ਇਸ ਸਮੇਂ ਜਾਣਕਾਰੀ ਦਿੰਦਿਆਂ ਪ੍ਰਧਾਨ ਰਾਕੇਸ਼ ਕੁਮਾਰ, ਸਾਬਕਾ ਚੇਅਰਮੈਨ ਗਗਨਦੀਪ ਸਿੰਘ ਗਰੇਵਾਲ, ਚੇਅਰਮੈਨ ਮਨਜੀਤ ਸਿੰਘ ਧੁੰਨਾ, ਪ੍ਰਧਾਨ ਜਗਮੋਹਨ ਲਾਲ ਅਤੇ ਪਿੰਦਰ ਸਿੰਘ ਬਰਾਡ਼ ਪ੍ਰਧਾਨ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ, ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ, ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਅਤੇ ਜਗਦੀਪ ਸਿੰਘ ਨਕੱਈ ਜ਼ਿਲਾ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ’ਤੇ ਹਾਈਕਮਾਂਡ ਨੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਸਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਨੂੰ ਅਕਾਲੀ ਦਲ ਦਾ ਜ਼ਿਲਾ ਬਠਿੰਡਾ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਸੁਲੱਘਣ ਸਿੰਘ ਵਡ਼ਿੰਗ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਅਕਾਲੀ ਵਰਕਰਾਂ ਨੇ ਪਾਰਟੀ ਦੀ ਬੇਹਤਰੀ ਲਈ ਪਾਰਟੀ ਦੇ ਇਸ ਫੈਸਲੇ ਨੂੰ ਸਹੀ ਸਮੇਂ ’ਤੇ ਲਿਆ ਗਿਆ ਸਹੀ ਫੈਸਲਾ ਕਰਾਰ ਦਿੱਤਾ। ਗੁਰਪ੍ਰੀਤ ਸਿੰਘ ਮਲੂਕਾ ਅਤੇ ਸੁਲੱਖਣ ਸਿੰਘ ਵਡ਼ਿੰਗ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਵੇਖਦਿਆਂ ਇਹ ਅਹੁੱਦੇਦਾਰੀਆਂ ਦਾ ਐਲਾਨ ਕੀਤਾ ਗਿਆ ਹੈ। ਇਸ ਸਮੇਂ ਮਲੂਕਾ ਤੇ ਵਡ਼ਿੰਗ ਨੇ ਕਿਹਾ ਕਿ ਉਹ ਪਾਰਟੀ ਵਲੋਂ ਆਪਣੇ ਮੋਢਿਆਂ ’ਤੇ ਪਾਈ ਜਿੰਮੇਵਾਰੀ ਨੂੰ ਤਨ ਮਨ ਨਾਲ ਨਿਭਾਉਣ ਦੇ ਪਾਬੰਦ ਹਨ ਅਤੇ ਪਾਰਟੀ ਲਈ ਹਰ ਵੇਲੇ ਤਿਆਰ ਰਹਿਣਗੇ। ਇਸ ਸਮੇਂ ਹਰਦੇਵ ਸਿੰਘ ਕੌਂਸਲਰ, ਜਗਸੀਰ ਸਿੰਘ ਪੰਨੂੰ, ਅਮਰਜੀਤ ਸਿੰਘ ਪ੍ਰਧਾਨ, ਦਲਜੀਤ ਸਿੰਘ ਸੂਬੇਦਾਰ, ਸੁਖਜਿੰਦਰ ਸਿੰਘ ਐੱਮ. ਸੀ., ਕਾਕਾ ਸਿੰਘ ਐੱਮ. ਸੀ. ਅਤੇ ਸੀਨੀਅਰ ਵਰਕਰ ਹਾਜ਼ਰ ਸਨ।