ਮਾਸਿਕ ਇਕੱਤਰਤਾ ਤਹਿਤ ਕਵੀ ਦਰਬਾਰ ਕਰਵਾਇਆ

01/24/2019 9:59:13 AM

ਬਠਿੰਡਾ (ਸੁਖਵਿੰਦਰ)-ਸਾਹਿਤ ਜਾਗ੍ਰਿਤੀ ਸਭਾ ਬਠਿੰਡਾ ਵਲੋਂ ਕਵੀ ਦਰਬਾਰ ਫੁਲਵਾਡ਼ੀ ਕਾਲਜ ਵਿਖੇ ਪ੍ਰਿੰ. ਜਗਦੀਸ਼ ਸਿੰਘ ਘਈ ਤੇ ਅਮਰਜੀਤ ਜੀਤ ਦੀ ਪ੍ਰਧਾਨਗੀ ਹੇਠ ਮਹੀਨਾਵਾਰ ਮੀਟਿੰਗ ਦਾ ਆਯੋਜਤ ਕੀਤਾ ਗਿਆ। ਇਸ ਮੌਕੇ ਕਾਵਿ-ਮਹਿਫ਼ਲ ’ਚ ਹਾਜ਼ਰ ਕਵੀਆਂ ਵਲੋਂ ਗੀਤ, ਕਵਿਤਾਵਾਂ, ਗ਼ਜ਼ਲਾਂ, ਕਵੀਸ਼ਰੀ, ਰੁਬਾਈਆਂ ਤੇ ਦੋਹੇ ਆਦਿ ਪੇਸ਼ ਕੀਤੇ ਗਏ। ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਨੇ ਪੇਸ਼ ਕੀਤੀਆਂ ਗਈਆਂ ਰਚਨਾਵਾਂ ਦੀ ਸੰਤੁਲਿਤ ਢੰਗ ਨਾਲ ਸਮੀਖਿਆ ਕੀਤੀ ਅਤੇ ਉਨ੍ਹਾਂ ਨੇ ਚੰਗਾ ਲਿਖਣ ਲਈ ਚੰਗਾ ਸਾਹਿਤ ਪਡ਼੍ਹਨ ਲਈ ਕਵੀਆਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਸ਼ਾਇਰ ਦਿਲਜੀਤ ਬੰਗੀ ਦੀਆਂ ਨਿੱਕੀ ਉਮਰ ਦੀਆਂ ਹੋਣਹਾਰ ਧੀਆਂ ਨਵਨੀਤ ਤੇ ਪੁਨੀਤ ਦੀਆਂ ਕਿਤਾਬਾਂ ‘ਰੁੱਖਾਂ ਹੇਠ ਪ੍ਰਕਾਸ਼’, ‘ਖ਼ੁਸ਼ੀ ਦੇ ਪਲ’ ਤੇ ‘ਮੀ ਐਂਡ ਮਾਈ ਫਰੈਂਡਜ਼’ ਦੀ ਘੁੰਡ ਚੁਕਾਈ ਕੀਤੀ ਗਈ। ਸਾਹਿਤਕ ਸਮਾਗਮ ਦੌਰਾਨ ਨਿਰੰਜਣ ਸਿੰਘ ਪ੍ਰੇਮੀ, ਤਰਸੇਮ ਸਿੰਘ ਬੁੱਟਰ, ਜਗਦੀਸ਼ ਬਾਂਸਲ, ਰਾਜਬੀਰ ਕੌਰ, ਬਲਵੰਤ ਸਿੰਘ, ਪੋਰਿੰਦਰ ਕੁਮਾਰ ਸਿੰਗਲਾ, ਸੁਖਦਰਸ਼ਨ ਗਰਗ, ਬਲਵਿੰਦਰ ਸਿੰਘ ਬਾਘਾ, ਪੰਡਤ ਰੂਪ ਚੰਦ ਸ਼ਰਮਾ, ਨਛੱਤਰ ਝੁੱਟੀਕਾ, ਸੇਵਕ ਸਿੰਘ ਸ਼ਮੀਰੀਆ ਆਦਿ ਹਾਜ਼ਰ ਸਨ। ਮੰਚ ਦਾ ਸੰਚਾਲਨ ਤਰਸੇਮ ਸਿੰਘ ਬੁੱਟਰ ਨੇ ਕੀਤਾ।