2 ਵਿਅਕਤੀਆਂ ਨੂੰ ਸੰਗਲਾਂ ਨਾਲ ਬੰਨ੍ਹ ਕੇ ਪਾਲ ਰਹੇ ਨੇ ਪਰਿਵਾਰ

01/23/2019 10:07:16 AM

ਬਠਿੰਡਾ (ਸੰਦੀਪ ਮਿੱਤਲ)-ਕਹਿੰਦੇ ਹਨ ਪੁੱਤ ਬੁਢਾਪੇ ਦਾ ਸਹਾਰਾ ਹੁੰਦੇ ਹਨ ਪਰ ਮਾਨਸਾ ਜ਼ਿਲੇ ਦੇ ਪਿੰਡ ਗੁਰਨੇ ਕਲਾਂ ’ਚ ਦੋ ਪਰਿਵਾਰਾਂ ਨੇ ਆਪਣੇ 2 ਬੱਚਿਆਂ ਨੂੰ ਸੰਗਲਾਂ ’ਚ ਬੰਨ੍ਹ ਕੇ ਰੱਖ ਲਿਆ ਹੈ। ਪਰਿਵਾਰਾਂ ਵਲੋਂ ਲੱਖ ਯਤਨਾਂ ਦੇ ਬਾਵਜੂਦ ਆਪਣੇ ਪੁੱਤਰਾਂ ਦਾ ਇਲਾਜ ਨਾ ਕਰਵਾ ਸਕਣ ਕਾਰਨ ਹੁਣ ਉਹ ਆਪਣੇ ਕਰਮਾਂ ਨੂੰ ਰੋ ਰਹੇ ਹਨ। ®ਜਾਣਕਾਰੀ ਅਨੁਸਾਰ ਪਿੰਡ ਦੀ ਵਸਨੀਕ ਅਮਰਜੀਤ ਕੌਰ ਪਤਨੀ ਤਰਸੇਮ ਸਿੰਘ ਦੇ ਘਰ ਜਨਮੇ ਹਰਵਿੰਦਰ ਸਿੰਘ ਮੰਗੂ (21) ਕਿਸੇ ਭਿਆਨਕ ਬੀਮਾਰੀ ਕਾਰਨ ਪਿਛਲੇ 11 ਸਾਲਾਂ ਤੋਂ ਪਰਿਵਾਰ ਲਈ ਪ੍ਰੇਸ਼ਾਨੀ ਬਣਿਆ ਹੋਇਆ ਹੈ। ਉਥੇ ਹੀ ਕਮਲੀਆਂ ਮਾਰਨ ਕਾਰਨ ਉਸ ਨੂੰ ਮੰਜੇ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਹੈ ਤਾਂ ਕਿ ਉਹ ਕਿਸੇ ਦਾ ਕੋਈ ਨੁਕਸਾਨ ਨਾ ਕਰ ਦੇਵੇ। ਅਮਰਜੀਤ ਕੌਰ ਨੇ ਦੱਸਿਆ ਕਿ ਉਸ ਦੇ ਪੁੱਤਰ ਦਾ ਇਲਾਜ ਕਰਵਾਉਣ ਦੇ ਬਾਵਜੂਦ ਉਸ ਦੀ ਹਾਲਤ ’ਚ ਕੋਈ ਸੁਧਾਰ ਨਹੀਂ ਆਇਆ, ਜਿਸ ਕਾਰਨ ਉਸ ਨੇ ਹੁਣ ਆਪਣੇ ਛੋਟੇ ਪੁੱਤਰ ਸੁਖਪਾਲ ਸਿੰਘ ਨੂੰ ਪਡ਼੍ਹਾਈ ਤੋਂ ਹਟਾ ਕੇ ਦਿਹਾਡ਼ੀ ਕਰਨ ਲਾ ਦਿੱਤਾ ਹੈ ਤਾਂ ਕਿ ਪਰਿਵਾਰ ਦਾ ਪਾਲਣ-ਪੋਸ਼ਣ ਹੋ ਸਕੇ। ®ਇਸੇ ਤਰ੍ਹਾਂ ਪਿੰਡ ਦੀ ਵਸਨੀਕ ਮਾਡ਼ੋ ਕੌਰ ਦਾ ਪੁੱਤਰ ਸੁਖਪਾਲ ਸਿੰਘ ਆਪਣਾ ਦਿਮਾਗੀ ਸੰਤੁਲਨ ਗੁਆ ਬੈਠਾ ਹੈ, ਜਿਸ ਕਾਰਨ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਮੰਜੇ ਉਪਰ ਸੰਗਲ ਨਾਲ ਬੰਨ੍ਹ ਕੇ ਰੱਖਿਆ ਹੋਇਆ ਹੈ। ਉਹ ਪੂਰਾ ਦਿਨ ਊਲ-ਜਲੂਲ ਹਰਕਤਾਂ ਕਰਦਾ ਕਦੇ ਹੱਸਦਾ ਤੇ ਕਦੇ ਚੀਕਾਂ ਮਾਰਦਾ ਰਹਿੰਦਾ ਹੈ। ਮਾਡ਼ੋ ਕੌਰ ਨੇ ਦੱਸਿਆ ਕਿ ਉਸ ਨੇ ਆਪਣੇ ਪੁੱਤਰ ਦਾ ਕਈ ਥਾਵਾਂ ਤੋਂ ਇਲਾਜ ਕਰਵਾਉਣ ਦਾ ਯਤਨ ਕੀਤਾ ਪਰ ਉਸ ਦੇ ਪੱਲੇ ਨਿਰਾਸ਼ਾ ਹੀ ਪਈ ਕਿਉਂਕਿ ਗਰੀਬੀ ਕਾਰਨ ਉਸ ਦਾ ਮਹਿੰਗਾ ਇਲਾਜ ਕਰਵਾਉਣ ਤੋਂ ਵੀ ਉਹ ਅਸਮਰਥ ਹੈ। ®ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਨ੍ਹਾਂ ਪਰਿਵਾਰਾਂ ਦੀ ਆਰਥਿਕ ਮਦਦ ਕਰਨ ਦੀ ਮੰਗ ਕੀਤੀ।

Related News