ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬੈਨਰ ਹੇਠ ਕੰਮ ਦਾ ਫੈਸਲਾ

Sunday, Apr 29, 2018 - 04:03 PM (IST)

ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬੈਨਰ ਹੇਠ ਕੰਮ ਦਾ ਫੈਸਲਾ

ਨਾਭਾ (ਭੁਪਿੰਦਰ ਭੂਪਾ)-ਡਾ. ਦਰਸ਼ਨਪਾਲ ਤੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਦਿੱਤੂਪੁਰ ਦੀ ਪ੍ਰਧਾਨਗੀ ਹੇਠ ਪਿੰਡ ਚਾਸਵਾਲ, ਡਕੌਂਦਾ, ਦਿੱਤੂਪੁਰ, ਰਾਜਪੁਰਾ, ਸ਼ਾਹਪੁਰ, ਰੋੜੇਵਾਲ, ਰੰਨੋ, ਖੁਰਦ, ਸੰਧਨੌਲੀ, ਲੌਟ, ਦਿਆਗੜ੍ਹ, ਲੁਬਾਣਾ, ਧਨੌਰਾ, ਧਨੌਰੀ ਦੇ ਕਿਸਾਨਾਂ ਦੀ ਮੀਟਿੰਗ ਹੋਈ। ਇਸ 'ਚ ਕਿਸਾਨਾਂ ਨੇ ਫੈਸਲਾ ਕੀਤਾ ਕਿ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਦੇ ਬੈਨਰ ਹੇਠ ਹੀ ਕੰਮ ਕਰਾਂਗੇ ਕਿਉਂਕਿ ਭਾਸਦੋਂ ਬਲਾਕ ਦੀ ਮੌਜੂਦਾ ਲੀਡਰਸ਼ਿਪ ਸਾਨੂੰ ਅਤੇ ਸਾਡੇ ਕੰਮ ਨੂੰ ਨਜ਼ਰ-ਅੰਦਾਜ਼ ਕਰਦੀ ਹੈ, ਉਹ ਖੁਦ ਯੂਨੀਅਨ ਦੀਆਂ ਨੀਤੀਆਂ ਦੇ ਉਲਟ ਕੰਮ ਕਰ ਰਹੀ ਹੈ। ਇਸ ਲਈ ਫ਼ੈਸਲਾ ਕੀਤਾ ਗਿਆ ਕਿ ਭਾਦਸੋਂ ਬਲਾਕ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕਂੌਦਾ ਬਲਾਕ ਭਾਦਸੋਂ-2 ਦੀ ਕਮੇਟੀ ਵਿਚ ਕੰਮ ਕਰਾਂਗੇ, ਫੌਰੀ ਤੌਰ 'ਤੇ ਅਸੀਂ ਹੇਠ ਲਿਖੇ ਪਿੰਡ 'ਚ ਯੂਨੀਅਨ ਦੇ ਤੌਰ 'ਤੇ ਜ਼ੋਰ-ਸ਼ੋਰ ਨਾਲ ਕੰਮ ਕਰਾਂਗੇ ਪੂਰੇ ਬਲਾਕ 'ਚ ਇਸ ਦਾ ਵਿਸਤਾਰ ਕਰਾਂਗੇ। ਮੀਟਿੰਗ 'ਚ ਬਲਾਕ ਪ੍ਰਧਾਨ ਭਾਦਸੋਂ-2 ਗੁਰਦਰਸ਼ਨ ਸਿੰਘ ਦਿੱਤੂਪੁਰ, ਜਨਰਲ ਸੈਕਟਰੀ ਜਸਵਿੰਦਰ ਸਿੰਘ ਸੰਧਨੌਲੀ, ਮੀਤ ਪ੍ਰਧਾਨ ਏ. ਸਿੰਘ ਲੌਟ ਆਦਿ ਹਾਜ਼ਰ ਸਨ।


Related News