ਨਸ਼ਿਆਂ ਖਿਲਾਫ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

07/13/2018 3:41:36 AM

ਸ਼ੇਰਪੁਰ (ਅਨੀਸ਼) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਬਲਾਕ ਟੀਮ ਸ਼ੇਰਪੁਰ ਵੱਲੋਂ ਨਸ਼ਿਆਂ ਦੇ ਖਿਲਾਫ ਪਿੰਡ ਪਿੰਡ ਜਾਕੇ ਸਰਕਾਰ ਦੇ ਖਿਲਾਫ ਰੈਲੀਆਂ ਕੀਤੀਆਂ ਜਾ ਰਹੀਆਂ ਇਸੇ ਲਡ਼ੀ ਤਹਿਤ ਅੱਜ  ਪਿੰਡ ਈਨਾਂ ਬਾਜਵਾ ਅਤੇ ਹੇਡ਼ੀਕੇ  ਵਿਖੇ ਨਸ਼ਿਆਂ ਖਿਲਾਫ ਝੰਡਾ ਮਾਰਚ ਕੱਢਿਆ  ਅਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ। ਜਿਸ ’ਚ ਵੱਡੀ ਗਿਣਤੀ ’ਚ ਨੌਜਵਾਨ , ਮਜ਼ਦੂਰ , ਕਿਸਾਨ ਅਤੇ ਅੌਰਤਾਂ ਨੇ ਹਿੱਸਾ ਲਿਆ। ਇਸ ਸਮੇਂ ਬਲਾਕ ਪ੍ਰਧਾਨ ਅਮਰਜੀਤ ਸਿੰਘ ਠੁੱਲੀਵਾਲ ਨੇ ਕਿਹਾ ਕਿ ਨਸ਼ਿਆਂ ਦਾ ਪ੍ਰਕੋਪ ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਸ਼ੁਰੂ ਹੋਇਆ ਸੀ ਅਤੇ ਲੋਕਾਂ ਨੂੰ ਆਸ ਸੀ ਕਿ ਕਾਂਗਰਸ ਸਰਕਾਰ ਬਣਨ ’ਤੇ ਨਸ਼ਾ ਰੂਪੀ ਦੈਤ ਖਤਮ ਹੋ ਜਾਵੇਗਾ ਪਰ ਨਸ਼ਿਆਂ ਦਾ ਪ੍ਰਕੋਪ ਘਟਣ ਦੀ ਜਗਾ ਦਿਨੋ-ਦਿਨ ਵਧਦਾ ਜਾ ਰਿਹਾ ਹੈ ਅਤੇ ਹਰ ਰੋਜ਼ ਸੈਂਕਡ਼ੇ ਨੌਜਵਾਨ ਚਿੱਟੇ ਕਾਰਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਲੋਕ ਲਹਿਰ ਤੋਂ ਬਿਨਾਂ ਇਸ ਸਮੱਸਿਆ ਦਾ ਹੱਲ ਨਹੀ ਹੋਣਾ।  ਇਸ ਲਈ ਲੋਕਾਂ ’ਚ ਲਹਿਰ ਪੈਦਾ ਕਰਕੇ ਸੁੱਤੀ ਪਈ ਸਰਕਾਰ ਨੂੰ ਜਗਾਉਣਾ ਪਵੇਗਾ।  ਇਸ  ਸਮੇਂ  ਮਲਕੀਤ ਸਿੰਘ ਹੇਡ਼ੀਕੇ, ਹਰਦਿਆਲ ਸਿੰਘ ਬਾਜਵਾ, ਬੂਟਾ ਸਿੰਘ ਗੰਡੇਵਾਲ, ਬਲਵਿੰਦਰ ਸਿੰਘ ਕਾਲਾਬੂਲਾ,  ਬਬਲੀ ਬਾਜਵਾ, ਪਾਲ ਸਿੰਘ ਬਾਜਵਾ, ਭੋਲਾ ਸਿੰਘ ਬਾਜਵਾ, ਗੁਰਮੀਤ ਸਿੰਘ ਬਾਜਵਾ, ਰੁਲਦੂ ਸਿੰਘ ਹੇਡ਼ੀਕੇ, ਕੀਰਤ ਸਿੰਘ ਹੇਡ਼ੀਕੇ ਅਤੇ ਗੁਰਜੀਤ ਸਿੰਘ ਹੇਡ਼ੀਕੇ ਆਦਿ ਆਗੂ  ਹਾਜ਼ਰ  ਸਨ ।