ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮਹੀਨਾਵਾਰ ਮੀਟਿੰਗ ਹੋਈ

01/18/2018 11:36:11 AM

ਬੋਹਾ (ਮਨਜੀਤ) - ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮਹੀਨਾਵਾਰ ਮੀਟਿੰਗ ਬੋਹਾ ਦੀ ਅਨਾਜ ਮੰਡੀ ਵਿਖੇ ਯੂਨੀਅਨ ਦੇ ਬਲਾਕ ਪ੍ਰਧਾਨ ਜਸਕਰਨ ਸਿੰਘ ਸ਼ੇਰਖਾਂਵਾਲਾ ਦੀ ਪ੍ਰਧਾਨਗੀ ਹੇਠ ਹੋਈ। ਜਸਕਰਨ ਸਿੰਘ ਸ਼ੇਰਖਾਂਵਾਲਾ ਨੇ ਦੱਸਿਆ ਕਿ 29 ਫਰਵਰੀ ਨੂੰ ਮਾਨਸਾ ਵਿਖੇ ਹੋ ਰਹੀ ਹੋ ਰਹੀ ਰੈਲੀ ਨੂੰ ਕਾਮਯਾਬ ਕਰਨ ਲਈ ਯੂਨੀਅਨ ਦੇ ਜ਼ਿੰਮੇਵਾਰ ਮੈਂਬਰਾਂ ਦੀਆਂ ਡਿਉਂਟੀਆਂ ਲਗਾਈਆਂ ਗਈਆਂ । ਇਸੇ ਦੌਰਾਨ ਸੂਬਾ ਜਰਨਲ ਸਕੱਤਰ ਪ੍ਰਸ਼ੋਤਮ ਸਿੰਘ ਗਿੱਲ ਅਤੇ ਜਲੌਰ ਸਿੰਘ ਰਿਉਂਦ ਦੇ ਯਤਨਾਂ ਸਦਕਾ ਇਕ ਕਿਸਾਨ ਅਤੇ ਆੜਤੀਏ ਦਾ ਹਿਸਾਬ ਕਰਵਾ ਕੇ ਕਿਸਾਨ ਦੀ ਬਣਦੀ ਰਕਮ ਕਿਸਾਨ ਨੂੰ ਮੌਕੇ 'ਤੇ ਸੌਂਪੀ ਗਈ । 
ਜਥੇਬੰਦੀ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਪ੍ਰਸ਼ੋਤਮ ਸਿੰਘ ਗਿੱਲ ਨੇ ਕਿਹਾ ਕਿ 10 ਪਿੰਡਾਂ 'ਚੋਂ ਹਾਜ਼ਰ ਹੋਏ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਪਿੰਡ ਪੱਧਰ ਦੀ ਜਥੇਬੰਦੀ ਦੀ ਇਕਾਈ ਨਿਸ਼ਚਿਤ ਸਮੇਂ 'ਚ ਬਣਾਉਣ। ਗਿੱਲ ਨੇ ਕਿਹਾ ਕਿ ਸਮੇਂ ਦੀ ਸਰਕਾਰ ਕਿਸਾਨਾਂ ਨੂੰ ਸਿਰਫ ਮਿੱਠੀਆਂ ਗੋਲੀਆਂ ਦੇ ਕੇ ਸਾਰ ਰਹੀ ਹੈ ਅਤੇ ਉਨ੍ਹਾਂ ਦੇ ਬਣਦੇ ਹੱਕਾਂ ਤੋਂ ਵਾਝਾਂ ਰੱਖਿਆ ਜਾ ਰਿਹਾ ਹੈ, ਜਿਸ ਨੂੰ ਯੂਨੀਅਨ ਬਰਦਾਸ਼ਤ ਨਹੀਂ ਕਰੇਗੀ । ਇਸ ਮੌਕੇ ਮੀਟਿੰਗ 'ਚ ਗਰਨਾਮ ਸਿੰਘ, ਸੁੱਚਾ ਸਿੰਘ,ਜੰਗੀਰ ਸਿੰਘ ਬੋਹਾ ਆਦਿ ਕਿਸਾਨ ਆਗੂ ਹਾਜ਼ਰ ਹੋਏ।