ਝਬਾਲ ਕਸਬੇ ਦੇ ਹਰ ਘਰ ਨੂੰ ਕੀਤਾ ਜਾਵੇਗਾ ਧੂੰਏ ਤੋਂ ਮੁਕਤ, 4 ਦਰਜ਼ਨ ਪਰਿਵਾਰਾਂ ਨੂੰ ਵੰਡੇ ਮੁਫਤ ਗੈਸ ਕੁਨੈਕਸ਼ਨ

08/23/2017 6:40:52 PM

ਝਬਾਲ(ਹਰਬੰਸ ਲਾਲੂਘੁੰਮਣ)— ਪ੍ਰਧਾਨ ਮੰਤਰੀ ਉੱਜਵਲ ਯੋਜਨਾ ਤਹਿਤ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਦੇ ਉਦਮਾਂ ਅਤੇ ਵਿਕਰਮ ਭਾਰਤ ਗੈਸ ਏਜੰਸੀ ਸਰਹਾਲੀ ਕਲਾਂ ਦੇ ਐੱਮ. ਡੀ. ਅਵਨ ਕੁਮਾਰ ਸੋਨੂੰ ਚੀਮਾ ਦੇ ਸਹਿਯੋਗ ਨਾਲ ਕਸਬਾ ਝਬਾਲ ਵਿਖੇ ਮੁਫਤ ਗੈਸ ਕੁਨੈਕਸ਼ਨ ਵੰਡੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਅਤੇ ਵਿਕਰਮ ਭਾਰਤ ਗੈਸ ਏਜੰਸੀ ਦੇ ਐੱਮ. ਡੀ. ਸੋਨੂੰ ਚੀਮਾ ਨੇ ਦੱਸਿਆ ਕਿ ਉਨ੍ਹਾਂ ਦਾ ਮਿਸ਼ਨ ਹੈ ਕਿ ਸਰਹੱਦੀ ਕਸਬਾ ਝਬਾਲ ਦੇ ਹਰ ਘਰ ਨੂੰ ਧੂੰਆਂ ਮੁਕਤ ਕਰਨ ਲਈ ਇਸ ਯੋਜਨਾ ਦਾ ਲੋਕਾਂ ਨੂੰ ਲਾਭ ਦਿੱਤਾ ਜਾਵੇ, ਜਿਸ ਦੇ ਤਹਿਤ 500 ਦੇ ਕਰੀਬ ਇਸ ਖੇਤਰ ਦੇ ਲਾਭਪਾਤਰੀਆਂ ਨੂੰ ਇਸ ਸਕੀਮ ਨਾਲ ਜੋੜਿਆ ਜਾ ਚੁੱਕਾ ਹੈ। 
ਉਨ੍ਹਾਂ ਨੇ ਦੱਸਿਆ ਕਿ ਬੁੱਧਵਾਰ ਨੂੰ 4 ਦਰਜ਼ਨ ਪਰਿਵਾਰਾਂ ਨੂੰ ਇਸ ਯੋਜਨਾ ਤਹਿਤ ਜਿਸ 'ਚ ਮੁਫਤ ਸਿਲੰਡਰ, ਚੁੱਲ੍ਹਾ, ਰੈਗੂਲੈਟਰ, ਪਾਈਪ, ਇੰਸ਼ੋਰੈਂਸ ਅਤੇ ਪਾਸ ਬੁੱਕ ਮੁਹੱਈਆ ਕਰਵਾਈ ਜਾ ਰਹੀ ਹੈ, ਜਦਕਿ 1200 ਰੁਪਏ ਪ੍ਰਤੀ ਲਾਭਪਾਤਰੀ ਲਏ ਜਾ ਰਹੇ ਹਨ, ਜਿੰਨਾਂ ਪੈਸਿਆਂ 'ਚੋਂ 600 ਰੁਪਏ ਲਾਭਪਾਤਰੀ ਦੇ ਬੈਂਕ ਖਾਤੇ 'ਚ ਵਾਪਸ ਕਰ ਦਿੱਤੇ ਜਾਣਗੇ। ਇਸ ਮੌਕੇ ਸਰਪੰਚ ਮੋਨੂੰ ਚੀਮਾ, ਸਾਬਕਾ ਸਰਪੰਚ ਬਲਦੇਵ ਸਿੰਘ ਪੱਟੂ, ਸਰਪੰਚ ਗੁਰਦੀਪ ਸਿੰਘ ਝਬਾਲ ਪੁੱਖਤਾ, ਪ੍ਰਧਾਨ ਬੰਟੀ ਸ਼ਰਮਾ, ਜਪਿੰਦਰ ਸਿੰਘ ਜਪਾਨਾ, ਗੁਰਜੰਟ ਸਿੰਘ, ਵੀਰ ਸਿੰਘ ਅੱਡਾ ਝਬਾਲ, ਨੰਬਰਦਾਰ ਕੁਲਵੰਤ ਸਿੰਘ, ਗੁਰਜੀਤ ਸਿੰਘ ਜੀਓਬਾਲਾ, ਗੁਰਵਿੰਦਰ ਸਿੰਘ ਗੱਲੂ ਆਦਿ ਹਾਜ਼ਰ ਸਨ।