ਵਿਜੀਲੈਂਸ ਵਲੋਂ ਭਰਤ ਇੰਦਰ ਚਹਿਲ ਦੇ ਘਰ ਰੇਡ, ਅੱਗੋਂ ਨਹੀਂ ਖੋਲ੍ਹਿਆ ਦਰਵਾਜ਼ਾ

09/27/2023 6:10:34 PM

ਪਟਿਆਲਾ (ਬਲਜਿੰਦਰ) : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਮੀਡੀਆ ਸਲਾਹਕਾਰ ਭਰਤ ਇੰਦਰ ਸਿੰਘ ਚਹਿਲ ਦੇ ਘਰ ਬੁੱਧਵਾਰ ਨੂੰ ਵਿਜੀਲੈਂਸ ਨੇ ਰੇਡ ਕੀਤੀ। ਵਿਜੀਲੈਂਸ ਵਿਭਾਗ ਦੀ ਟੀਮ ਭਰਤ ਇੰਦਰ ਸਿੰਘ ਚਹਿਲ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰਨ ਲਈ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚੀ ਸੀ ਪਰ ਅੱਗੋਂ ਚਹਿਲ ਦੇ ਘਰ ਦਾ ਦਰਵਾਜ਼ਾ ਹੀ ਨਹੀਂ ਖੋਲ੍ਹਿਆ ਗਿਆ। ਜਿਸ ਕਾਰਣ ਵਿਜੀਲੈਂਸ ਦੀ ਟੀਮ ਨੂੰ ਬੇਰੰਗ ਪਰਤਣਾ ਪਿਆ।

ਇਸ ਦੌਰਾਨ ਵਿਜੀਲੈਂਸ ਵਿਭਾਗ ਦੀ ਟੀਮ ਨੇ ਗੇਟ ’ਤੇ ਤਾਇਨਾਤ ਕੀਤੇ ਗਏ ਚੌਂਕੀਦਾਰ ਨੂੰ ਇਕ ਪੱਤਰ ਦੇ ਦਿੱਤਾ ਅਤੇ ਵਾਪਸ ਪਰਤ ਆਈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਸੰਮਨ ਕੀਤੇ ਜਾਣ ਦੇ ਬਾਵਜੂਦ ਵੀ ਚਹਿਲ ਵਿਜੀਲੈਂਸ ਜਾਂਚ ਵਿਚ ਸ਼ਾਮਲ ਨਹੀਂ ਹੋ ਸਨ। 

Gurminder Singh

This news is Content Editor Gurminder Singh