ਮੰਤਰੀ ਦੇ ਭਰੋਸੇ ਤੋਂ ਬਾਅਦ ਆਸ ਦੀ ਕਿਰਨ ਜਾਗੀ

04/27/2020 1:55:01 PM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਹਾਊਸ ਨਗਰ ਨਿਗਮ ਦੇ ਵਿਰੋਧੀ ਨੇਤਾ ਸ. ਹਰਭਜਨ ਸਿੰਘ ਡੰਗ ਨੇ ਜੱਗਬਾਣੀ ਨਾਲ ਗੱਲ ਕਰਦਿਆਂ ਦੱਸਿਆ ਕਿ ਪਿਛਲੇ ਦਿਨਾਂ ਤੋਂ ਲੁਧਿਆਣਾ ਦੇ ਵੱਖ-ਵੱਖ ਵਾਰਡਾਂ 'ਚ ਸੱਤਾਧਾਰੀ ਕੌਂਸਲਰ ਆਪਣੀ ਮਰਜ਼ੀ ਨਾਲ ਲੰਗਰ ਤੇ ਰਾਸ਼ਨ ਭੇਦ-ਭਾਵ ਕਰਕੇ ਵੰਡਦੇ ਆ ਰਹੇ ਸਨ, ਜਿਸ ਦੇ ਰੋਸ ਵਜੋਂ ਹਾਊਸ ਦੇ 30 ਦੇ ਲਗਭਗ ਅਕਾਲੀ-ਭਾਜਪਾ ਤੇ ਇਨਸਾਫ ਟੀਮ ਦੇ ਕੌਂਸਲਰ ਨੇ ਮੇਅਰ ਸੰਧੂ ਨਾਲ ਮੀਟਿੰਗ ਕਰਕੇ ਨਰਾਜ਼ਗੀ ਜਾਹਰ ਕੀਤੀ ਸੀ ਪਰ ਫਿਰ ਵੀ ਗੱਲ ਨਹੀਂ ਬਣੀ। ਉਨ੍ਹਾਂ ਕਿਹਾ ਕਿ ਜਦੋਂ ਪਾਣੀ ਸਿਰ ਤੋਂ ਲੰਘਾਂ ਤਾਂ ਵਿਰੋਧੀ ਕੌਂਸਲਰ ਨੇ ਡੀ. ਸੀ ਦੇ ਘਰ ਦੀ ਘਿਰਾਓ ਦੀ ਗੱਲ ਆਖੀ ਅਤੇ ਫਿਰ ਖੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸਾਨੂੰ ਵਿਸਵਾਸ਼ ਦਿਵਾਇਆ ਕਿ ਵਿਰੋਧੀ ਕੌਂਸਲਰਾਂ ਨੂੰ ਰਾਸ਼ਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਸ ਹੈ ਕਿ ਮੰਤਰੀ ਆਸ਼ੂ ਦਾ ਭਰੋਸਾ ਪੂਰਾ ਹੋਵੇਗਾ। ਉਨ੍ਹਾਂ ਆਪਣੇ ਸਾਰੇ ਕੌਂਸਲਰਾਂ ਤੋਂ ਲਿਸਟਾਂ ਮੰਗੀਆਂ ਹਨ, ਜੋ ਕੱਲ ਤੱਕ ਪੁੱਜ ਜਾਣਗੀਆਂ। 


Babita

Content Editor

Related News