10 ਫੀਸਦੀ ਰਾਖਵੇਂਕਰਨ ਦਾ ਜਨਤਾ ਜਵਾਬ ਚੋਣਾਂ ''ਚ ਦੇਵੇਗੀ: ਭਾਰਤ ਭੂਸ਼ਣ

01/12/2019 5:02:57 PM

ਹੁਸ਼ਿਆਰਪੁਰ (ਅਮਰੀਕ)— ਪਿਛਲੇ ਸਾਢੇ ਚਾਰ ਸਾਲ ਦੇਸ਼ ਦੀ ਮੋਦੀ ਸਰਕਾਰ ਨੇ ਜੁਮਲੇਬਾਜ਼ੀ ਕੀਤੀ ਹੈ ਅਤੇ ਆਖਰੀ ਸਮੇਂ 'ਚ 10 ਫੀਸਦੀ ਰਾਖਵੇਂਕਰਨ ਦਾ ਜਵਾਬ ਦੇਸ਼ ਦੀ ਜਨਤਾ ਲੋਕ ਸਭਾ ਚੋਣਾਂ 'ਚ ਦੇਵੇਗੀ। ਉਕਤ ਸ਼ਬਦਾਂ ਦਾ ਪ੍ਰਗਟਾਵਾ ਫੂਡ ਅਤੇ ਸਿਵਲ ਸਪਲਾਈ ਮੰਤਰੀ ਪੰਜਾਬ ਭਾਰਤ ਭੂਸ਼ਣ ਆਸ਼ੂ ਨੇ ਜ਼ਿਲਾ ਹੁਸ਼ਿਆਰਪੁਰ 'ਚ ਕੀਤਾ। ਆਸ਼ੂ ਜ਼ਿਲਾ ਭਰ ਦੀਆਂ 1405 ਨਵੀਆਂ ਪੰਚਾਇਤਾਂ ਨੂੰ ਸਹੁੰ ਚੁਕਾਉਣ ਲਈ ਰੱਖੇ ਗਏ ਸਮਾਰੋਹ 'ਚ ਸ਼ਿਰਕਤ ਕਰਨ ਆਏ ਸਨ। ਇਸ ਮੌਕੇ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਪੰਜਾਬ ਦੇ ਪਹਿਲੇ ਫੇਸ 'ਚ ਸਰਕਾਰ ਨੇ ਨਸ਼ੇ ਦੀ ਸਪਲਾਈ 'ਤੇ ਨਕੇਲ ਕੱਸੀ ਹੈ ਅਤੇ ਹੁਣ ਸੈਕਿੰਡ ਫੇਸ ਪਿੰਡ ਦੀ ਪੰਚਾਇਤ ਨੂੰ ਆਦੇਸ਼ ਦੇਣਗੇ ਕਿ ਉਹ ਨਸ਼ਾ ਤਸਕਰ ਦੀ ਜਾਣਕਾਰੀ ਜ਼ਿਲੇ ਦੇ ਉੱਚ ਅਧਿਕਾਰੀ ਦੇ ਨਾਲ ਸਾਂਝਾ ਕਰਨ। ਉਥੇ ਹੀ ਭਾਰਤ ਭੂਸ਼ਣ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਕਾਨੂੰਨ ਸਿਰਫ ਕਾਂਗਰਸ 'ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਗਾਇਆ।

shivani attri

This news is Content Editor shivani attri