ਭਾਖੜਾ ਨਹਿਰ 'ਚ ਮੁਟਿਆਰ ਨੇ ਮਾਰੀ ਛਾਲ, ਮੌਤ

01/04/2019 4:46:50 PM

ਨੰਗਲ(ਗੁਰਭਾਗ)— ਅੱਜ ਇਕ ਮੁਟਿਆਰ ਵੱਲੋਂ ਨੰਗਲ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਨੌਜਵਾਨਾਂ ਵੱਲੋਂ ਕੜਾਕੇ ਦੀ ਠੰਡ ਵਿਚ ਨਹਿਰ 'ਚ ਰੁੜਦੀ ਜਾਂਦੀ ਮੁਟਿਆਰ ਨੂੰ ਬਾਹਰ ਤਾਂ ਕੱਢ ਲਿਆ ਗਿਆ, ਪਰ ਉਹ ਬਚ ਨਾ ਸਕੀ।

ਨੌਜਵਾਨਾਂ ਮੁਤਾਬਕ ਨਹਿਰ ਦੇ ਪੁੱਲ ਦੀ ਕੰਧ 'ਤੇ ਇਕ ਮੁਟਿਆਰ ਬੈਠੀ ਹੋਈ ਸੀ ਅਤੇ ਦੇਖਦੇ ਹੀ ਦੇਖਦੇ ਉਸ ਨੇ ਬਿਨਾਂ ਕੁਝ ਸੋਚੇ-ਸਮਝੇ ਨਹਿਰ ਵਿਚ ਛਾਲ ਮਾਰ ਦਿੱਤੀ । ਜਿਸ ਨੂੰ ਬਚਾਉਣ ਲਈ ਇਕ ਨੌਜਵਾਨ ਨੇ ਨਹਿਰ ਦੇ ਠੰਡੇ ਪਾਣੀ ਵਿਚ ਛਾਲ ਮਾਰ ਦਿੱਤੀ ਅਤੇ ਉਸ ਨੂੰ ਨਹਿਰ ਵਿਚੋਂ ਬਾਹਰ ਕੱਢਿਆ। ਮੁਟਿਆਰ ਨੂੰ ਮੁੱਢਲੀ ਸਹਾਇਤਾ ਦੇਣ ਲਈ ਸਥਾਨਕ ਡਾ. ਨੂੰ ਸੱਦਿਆ ਗਿਆ, ਪਰ ਡਾ. ਵੱਲੋਂ ਉਸ ਨੂੰ ਮ੍ਰਿਤਕ ਘੋਸ਼ਤ ਕਰ ਦਿੱਤਾ ਗਿਆ।

cherry

This news is Content Editor cherry