ਬਦਲ ਸਕਦੀ ਹੈ ਭਗਵੰਤ ਮਾਨ ਦੀ ਸੀਟ! (ਵੀਡੀਓ)

12/05/2016 7:28:44 PM

ਫਰੀਦਕੋਟ : ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਆਮ ਆਦਮੀ ਪਾਟੀ ਦੇ ਉਮੀਦਵਾਰ ਭਗਵੰਤ ਮਾਨ ਦੀ ਸੀਟ ਬਦਲ ਸਕਦੀ ਹੈ। ਜੀ ਹਾਂ, ਇਸ ਦਾ ਇਸ਼ਾਰਾ ਭਗਵੰਤ ਮਾਨ ਨੇ ਆਪ ਹੀ ਕੀਤਾ ਹੈ। ਫਰੀਦਕੋਟ ''ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਜਿੱਥੋਂ ਚੋਣ ਲੜੇਗਾ, ਮੈਂ ਵੀ ਉਥੋਂ ਹੀ ਲੜਾਂਗਾ। ਹਾਲਾਂਕਿ ਅਕਾਲੀ ਦਲ ਨੇ ਅਜੇ ਤਕ ਸੁਖਬੀਰ ਬਾਦਲ ਨੂੰ ਜਲਾਲਾਬਾਦ ਜਾਂ ਕਿਸੇ ਹੋਰ ਥਾਂ ਤੋਂ ਚੋਣ ਮੈਦਾਨ ਵਿਚ ਨਹੀਂ ਉਤਾਰਿਆ ਪਰ ਭਗਵੰਤ ਮਾਨ ਨੇ ਜ਼ਰੂਰ ਸਪੱਸ਼ਟ ਕੀਤਾ ਹੈ ਕਿ ਉਹ ਸੁਖਬੀਰ ਬਾਦਲ ਦਾ ਪਿੱਛਾ ਨਹੀਂ ਛੱਡਣਗੇ।
ਦੂਜੇ ਪਾਸੇ ਅਜੇ ਤੱਕ ਕਾਂਗਰਸੀ ਉਮੀਦਵਾਰਾਂ ਦਾ ਐਲਾਨ ਨਾ ਹੋਣ ''ਤੇ ਆਮ ਆਦਮੀ ਪਾਰਟੀ ਆਗੂਆਂ ਨੇ ਵਿਅੰਗ ਕੀਤਾ ਹੈ। ਉਮੀਵਾਰਾਂ ਦੇ ਐਲਾਨ ''ਚ ਕਾਂਗਰਸ ਭਾਵੇਂ ਸਭ ਤੋਂ ਪਿੱਛੇ ਚੱਲ ਰਹੀ ਹੈ ਪਰ ਇਸ ਵਾਰ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਚਿ ਫਸਵੀਂ ਟੱਕਰ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

Gurminder Singh

This news is Content Editor Gurminder Singh