PM ਮੋਦੀ ਦੀ ਮੌਜੂਦਗੀ ''ਚ ਸੰਸਦ ਭਵਨ ''ਚ ਹੰਗਾਮਾ, ਭਗਵੰਤ ਮਾਨ ਨੇ ਕਾਲੇ ਕਾਨੂੰਨਾਂ ਖ਼ਿਲਾਫ਼ ਬੁਲੰਦ ਕੀਤੀ ਆਵਾਜ਼

12/25/2020 12:02:35 PM

ਨਵੀਂ ਦਿੱਲੀ/ਚੰਡੀਗੜ੍ਹ : ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਸੰਸਦ ਭਵਨ 'ਚ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਸਣੇ ਆਪ ਆਗੂ ਸੰਜੇ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ 'ਚ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦਰਮਿਆਨ 'ਕੇਂਦਰ' ਨੇ ਜਾਰੀ ਕੀਤਾ ਨਵਾਂ ਫਰਮਾਨ, ਨਵੇਂ ਸਾਲ ਤੋਂ ਹੋਵੇਗਾ ਲਾਗੂ

ਦਰਅਸਲ ਸੰਸਦ ਭਵਨ 'ਚ ਹਿੰਦੂਤਵ ਦੇ ਆਦਰਸ਼ ਮਦਨ ਮੋਹਨ ਮਾਲਵੀ ਦੀ ਜੈਯੰਤੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ 'ਚ ਭਗਵੰਤ ਮਾਨ ਅਤੇ ਸੰਜੇ ਸਿੰਘ ਨੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਮੋਦੀ ਸਰਕਾਰ ਨੂੰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਲਈ ਕਿਹਾ।

ਇਹ ਵੀ ਪੜ੍ਹੋ : UK ਤੋਂ ਪੰਜਾਬ ਪੁੱਜੇ ਮੁਸਾਫ਼ਰਾਂ ਸਬੰਧੀ ਸਖ਼ਤ ਹੋਈ ਸਰਕਾਰ, 2 ਦਿਨਾਂ ਅੰਦਰ ਟਰੇਸ ਕਰਨ ਦੇ ਹੁਕਮ ਜਾਰੀ

'ਆਪ' ਦੇ ਸੰਸਦ ਮੈਂਬਰਾਂ ਨੇ ਹੱਥਾਂ 'ਚ ਤਖ਼ਤੀਆਂ ਫੜ੍ਹ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੀ ਸਾਰ ਲੈ ਲੈਣ, ਜਿਹੜੇ ਦਿੱਲੀ 'ਚ ਲੱਖਾਂ ਦੀ ਗਿਣਤੀ 'ਚ ਠੰਡ ਦੌਰਾਨ ਧਰਨੇ 'ਤੇ ਬੈਠੇ ਹੋਏ ਹਨ।

ਇਹ ਵੀ ਪੜ੍ਹੋ : ਯੂ. ਕੇ. ਤੋਂ ਆਇਆ ਕੋਰੋਨਾ ਪਾਜ਼ੇਟਿਵ ਫਰਾਰ, ਲੁਧਿਆਣਾ ਦੇ ਹਸਪਤਾਲ 'ਚ ਹੋਇਆ ਦਾਖ਼ਲ, ਵਾਪਸ ਭੇਜਿਆ

ਉਨ੍ਹਾਂ ਕਿਹਾ ਕਿ ਕੜਾਕੇ ਦੇ ਠੰਡ ਦੌਰਾਨ ਕਿਸਾਨ ਠੁਰ-ਠੁਰ ਕਰਦੇ ਸੜਕਾਂ 'ਤੇ ਬੈਠੇ ਹੋਏ ਹਨ, ਇਸ ਲਈ ਉਨ੍ਹਾਂ ਦੀ ਮੰਗ ਪੂਰੀ ਕਰਦੇ ਹੋਏ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ।

ਨੋਟ : PM ਮੋਦੀ ਦੀ ਮੌਜੂਦਗੀ 'ਚ ਕਾਲੇ ਕਾਨੂੰਨਾਂ ਖ਼ਿਲਾਫ਼ ਭਗਵੰਤ ਮਾਨ ਦੇ ਵਿਰੋਧ 'ਤੇ ਦਿਓ ਰਾਏ

Babita

This news is Content Editor Babita