ਹੋਰ ਵੱਧ ਸਕਦੀਆਂ ਹਨ ਭਗਵੰਤ ਮਾਨ ਦੀਆਂ ਮੁਸ਼ਕਲਾਂ, ਜਾਂਚ ਕਮੇਟੀ ਨੇ ਪੇਸ਼ ਕੀਤੀ ਰਿਪੋਰਟ

07/27/2016 11:45:43 AM

ਨਵੀਂ ਦਿੱਲੀ : ਭਗਵੰਤ ਮਾਨ ਦੇ ਵੀਡੀਓ ਮਾਮਲੇ ''ਚ ਜਾਂਚ ਕਰ ਰਹੀ ਲੋਕ ਸਬਾ ਦੀ ਕਮੇਟੀ ਨੇ ਰਿਪੋਰਟ ਪੇਸ਼ ਕਰ ਦਿੱਤੀ ਹੈ। ਜਾਂਚ ਕਮੇਟੀ ਨੇ ਰਿਪੋਰਟ ਵਿਚ ਕਿਹਾ ਹੈ ਕਿ ਇਸ ਘਟਨਾ ਨਾਲ ਸੰਸਦ ਦੀ ਸੁਰੱਖਿਆ ਨੂੰ ਵੱਡੀ ਢਾਅ ਲੱਗੀ ਹੈ। ਹੁਣ ਜਦੋਂ ਜਾਂਚ ਕਮੇਟੀ ਵਲੋਂ ਇਸ ਰਿਪੋਰਟ ਨੂੰ ਪੇਸ਼ ਕਰ ਦਿੱਤਾ ਗਿਆ ਹੈ, ਇਸ ਦੇ ਨਾਲ ਹੀ ਭਗਵੰਤ ਮਾਨ ਦੀਆਂ ਮੁਸ਼ਕਲਾਂ ਵਿਚ ਵਾਧਾ ਹੋਣਾ ਸੁਭਾਵਕ ਹੈ।
ਦੱਸ ਦਈਏ ਕਿ ਸੰਸਦ ਦੀ ਵੀਡੀਓ ਬਣਾ ਕੇ ਵਿਵਾਦਾਂ ''ਚ ਆਏ ਭਗਵੰਤ ਮਾਨ ''ਤੇ ਆਏ ਦਿਨ ਵਿਰੋਧੀ ਧਿਰਾਂ ਵਲੋਂ ਹਮਲੇ ਜਾਰੀ ਹਨ। ਇਸ ਵਿਵਾਦ ਦੇ ਚੱਲਦੇ ਸਪੀਕਰ ਵਲੋਂ 3 ਅਗਸਤ ਤੱਕ ਭਗਵੰਤ ਮਾਨ ਦੇ ਸੰਸਦ ''ਚ ਜਾਣ ''ਤੇ ਬੈਨ ਲਗਾ ਦਿੱਤਾ ਹੈ।

Gurminder Singh

This news is Content Editor Gurminder Singh