''ਆਪ'' ਨੇ ਭਗਵੰਤ ਮਾਨ ਤੋਂ ਵੱਟਿਆ ਪਾਸਾ

04/22/2017 6:11:53 PM

ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਸਟਾਰ ਪ੍ਰਚਾਰਕ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਕੋਲੋਂ ਪਾਸਾ ਵੱਟ ਲਿਆ ਹੈ। ਦਿੱਲੀ ਦੀਆਂ 2015 ''ਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਭਗਵੰਤ ਮਾਨ ਨੇ ਰੱਜ ਕੇ ਜ਼ੋਰ ਅਜ਼ਮਾਇਸ ਕੀਤੀ ਸੀ ਅਤੇ ਦਿੱਲੀ ਦੀਆਂ ਇਨ੍ਹਾਂ ਚੋਣਾਂ ਦੌਰਾਨ ਮਾਨ ਨੇ 100 ਤੋਂ ਵੀ ਵੱਧ ਰੈਲੀਆਂ ਕੀਤੀਆਂ ਸਨ। ਜਦਕਿ ਇਸ ਦੇ ਉਲਟ ਦਿੱਲੀ ਦੀਆਂ 23 ਅਪ੍ਰੈਲ ਨੂੰ ਹੋਣ ਜਾ ਰਹੀਆਂ ਐੱਮ. ਸੀ. ਡੀ. ਚੋਣਾਂ ਵਿਚ ਭਗਵੰਤ ਮਾਨ ਨੇ ਇਕ ਵੀ ਚੋਣ ਰੈਲੀ ਨਹੀਂ ਕੀਤੀ। ਇਥੇ ਹੀ ਬਸ ਨਹੀਂ ਇਸ ਤੋਂ ਪਹਿਲਾਂ ਵੀ ਪੰਜਾਬ ਵਿਚ ਪਾਰਟੀਆਂ ਵਲੋਂ ਹੁੰਦੀਆਂ ਗਤੀਵਿਧੀਆਂ ਵਿਚ ਵੀ ਭਗਵੰਤ ਮਾਨ ਨਾਦਾਰਦ ਹਨ। ਇਸ ਦੀ ਮਿਸਾਲ ਸ਼ਨੀਵਾਰ ਨੂੰ ਚੰਡੀਗੜ੍ਹ ਵਿਖੇ ਹੋਈ ਪਾਰਟੀ ਦੀ ਪੰਜਾਬ ਇਕਾਈ ਦੀ ਮੀਟਿੰਗ ਵਿਚ ਦੇਖਣ ਨੂੰ ਮਿਲੀ ਜਿਥੇ ਭਗਵੰਤ ਮਾਨ ਤੋਂ ਇਲਾਵਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਰਹੀ।
ਇਥੇ ਇਹ ਵੀ ਦੱਸਣਯੋਗ ਹੈ ਕਿ ਫੇਸਬੁੱਕ ਰਾਹੀਂ ਲਗਾਤਾਰ ਅਪ-ਟੂ-ਡੇਟ ਰਹਿਣ ਵਾਲੇ ਭਗਵੰਤ ਮਾਨ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ''ਤੇ ਵੀ ਵੀ ਘੱਟ ਹੀ ਨਜ਼ਰ ਆ ਰਹੇ ਹਨ। ਇਸ ਬਾਰੇ ''ਜਗ ਬਾਣੀ'' ਵਲੋਂ ਜਦੋਂ ਭਗਵੰਤ ਮਾਨ ਨਾਲ ਫੋਨ ਰਾਹੀਂ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਜਵਾਬ ਦਿੰਦੇ ਹੋਏ ਕੁਝ ਵੀ ਲਿਖਣ ਬਾਰੇ ਆਖ ਦਿੱਤਾ।

Gurminder Singh

This news is Content Editor Gurminder Singh