ਪੰਜਾਬ ''ਚ ਮਿਲੀ ਵੱਡੀ ਹਾਰ ਤੋਂ ਬਾਅਦ ''ਆਪ'' ਆਗੂਆਂ ਦੀ ਮੀਟਿੰਗ, ਭਗਵੰਤ ਮਾਨ ਨੇ ਦਿੱਤਾ ਵੱਡਾ ਬਿਆਨ

03/21/2017 2:48:16 PM

ਜਲੰਧਰ : ਵਿਧਾਨ ਸਭਾ ਚੋਣਾਂ ਵਿਚ ਮਿਲੀ ਵੱਡੀ ਹਾਰ ਦੇ ਕਾਰਨਾਂ ਦਾ ''ਆਪ'' ਆਗੂਆਂ ਵਲੋਂ ਮੰਥਨ ਕੀਤਾ ਗਿਆ। ਪਾਰਟੀ ਦੇ ਸਟਾਰ ਪ੍ਰਚਾਰਕ ਭਗਵੰਤ ਮਾਨ ਨੇ ਦੱਸਿਆ ਕਿ ਪਾਰਟੀ ਦਾ ਲੋੜੋਂ ਵੱਧ ਉਤਸ਼ਾਹਿਤ ਹੋਣਾ ਹਾਰ ਦਾ ਮੁੱਖ ਕਾਰਨ ਸੀ। ਮਾਨ ਮੁਤਾਬਕ ਪਾਰਟੀ ਕੋਲ ਕੈਪਟਨ ਅਮਰਿੰਦਰ ਸਿੰਘ ਦੇ ਕੱਦ ਦਾ ਕੋਈ ਆਗੂ ਨਾ ਹੋਣਾ ਵੀ ਹਾਰ ਦਾ ਮੁੱਖ ਕਾਰਨ ਰਿਹਾ। ਪਾਰਟੀ ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਕੰਮ ਕਾਜ ''ਚ ਦਿੱਲੀ ਦਾ ਦਖਲ ਬੰਦ ਹੋਵੇਗਾ। ਪਾਰਟੀ ਸੂਬੇ ਵਿਚ ਆਪਣੇ ਫੈਸਲੇ ਆਪ ਲਵੇਗੀ।
ਮੰਥਨ ਤੋਂ ਬਾਅਦ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਪਾਰਟੀ ਦੇ ਉਮੀਦਵਾਰਾਂ ਅਤੇ ਵਿਧਾਇਕਾਂ ਨੇ ਇਕ ਹੀ ਰਾਏ ਦਿੱਤੀ ਹੈ ਕਿ ਪਾਰਟੀ ਪੰਜਾਬ ਵਿਚ ਆਪਣੇ ਫੈਸਲੇ ਆਪ ਲਵੇ। ਦਿੱਲੀ ਲੀਡਰਸ਼ਿਪ ਦੀ ਦਖਲਅੰਦਾਜ਼ੀ ਬੰਦ ਹੋਵੇ। ਇੰਨਾ ਹੀ ਨਹੀਂ ''ਆਪ'' ਆਗੂ ਮੁਤਾਬਕ ਪਾਰਟੀ ਵਲੋਂ ਕੁਝ ਤਬਦੀਲੀਆਂ ਵੀ ਕੀਤੀਆਂ ਜਾ ਰਹੀਆਂ ਹਨ। ਹਰ ਹਲਕੇ ਦੀ ਆਪਣੀ ਲੋਕਲ ਲੀਡਰਸ਼ਿਪ ਤਿਆਰ ਕੀਤੀ ਜਾਵੇਗੀ, ਜਿਹੜੀ ਆਪਣੇ ਫੈਸਲਾ ਆਪ ਲਵੇਗੀ। ਇਸ ਮੀਟਿੰਗ ਵਿਚ ਭਗਵੰਤ ਮਾਨ, ਐੱਚ. ਐੱਸ. ਫੂਲਕਾ, ਗੁਰਪ੍ਰੀਤ ਸਿੰਘ ਵੜੈਚ, ਸੁਖਪਾਲ ਸਿੰਘ ਖਹਿਰਾ, ਬੀਬੀ ਬਲਜਿੰਦਰ ਕੌਰ, ਸੁਖਦੀਪ ਅੱਪਰਾ ਅਤੇ ਹੋਰ ਆਗੂ ਮੌਜੂਦ ਸਨ।

Gurminder Singh

This news is Content Editor Gurminder Singh