ਸੰਗਰੂਰ 'ਚ ਨਸ਼ਿਆਂ ਖ਼ਿਲਾਫ CM ਭਗਵੰਤ ਮਾਨ ਦੀ ਸਾਈਕਲ ਰੈਲੀ, ਜਾਣੋ ਨੌਜਵਾਨਾਂ ਦੇ ਹੱਕ 'ਚ ਕੀ ਬੋਲੇ (ਵੀਡੀਓ)

05/22/2022 9:15:05 AM

ਸੰਗਰੂਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੰਗਰੂਰ ਜ਼ਿਲ੍ਹੇ 'ਚ ਐਤਵਾਰ ਨੂੰ ਨਸ਼ਿਆਂ ਦੇ ਖ਼ਿਲਾਫ਼ ਸਾਈਕਲ ਰੈਲੀ ਕੱਢੀ ਗਈ। ਇਸ ਦੌਰਾਨ ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਉਹ ਇਕ ਨਿਵੇਕਲੇ ਪ੍ਰੋਗਰਾਮ ਲਈ ਸੂਰਜ ਚੜ੍ਹਨ ਤੋਂ ਪਹਿਲਾਂ ਨਿਕਲੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਬੜਾ ਗਰੂਰ ਹੈ, ਸਾਡਾ ਜ਼ਿਲ੍ਹਾ ਸੰਗਰੂਰ ਹੈ। ਭਗਵੰਤ ਮਾਨ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ 'ਚ ਫਸੇ ਨੌਜਵਾਨਾਂ ਦਾ ਉਹ ਕਸੂਰ ਨਹੀਂ ਮੰਨਦੇ ਹਨ ਕਿਉਂਕਿ ਬੇਰੁਜ਼ਗਾਰੀ ਕਾਰਨ ਉਨ੍ਹਾਂ ਨੂੰ ਮਾਹੌਲ ਹੀ ਇਹੋ ਜਿਹਾ ਮਿਲ ਗਿਆ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਦੁੱਧ ਉਤਪਾਦਕਾਂ ਨੂੰ ਦਿੱਤੀ ਵੱਡੀ ਸੌਗਾਤ, ਖ਼ਰੀਦ ਕੀਮਤਾਂ 'ਚ ਕੀਤਾ ਵਾਧਾ

ਉਨ੍ਹਾਂ ਕਿਹਾ ਕਿ ਨੌਜਵਾਨ ਇੰਨਾ ਪੜ੍ਹ-ਲਿਖ ਕੇ ਜਦੋਂ ਨੌਕਰੀਆਂ ਲੈਣ ਜਾਂਦੇ ਤਾਂ ਡਿਗਰੀਆਂ ਲੈ ਕੇ ਘਰਾਂ ਨੂੰ ਵਾਪਸ ਪਰਤ ਆਉਂਦੇ, ਜਿਸ ਕਾਰਨ ਉਹ ਮਾਨਸਿਕ ਤਣਾਅ ਦੇ ਸ਼ਿਕਾਰ ਹੋ ਗਏ। ਉਨ੍ਹਾਂ ਕਿਹਾ ਕਿ ਇਸ ਦੇ ਕਾਰਨ ਕੋਈ ਨਸ਼ਾ ਕਰਨ ਲੱਗ ਗਿਆ ਜਾਂ ਫਿਰ ਬਾਹਰਲੇ ਮੁਲਕਾਂ ਵੱਲ ਉਡਾਰੀ ਮਾਰ ਗਿਆ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਇਨ੍ਹਾਂ ਨੌਜਵਾਨਾਂ ਨੂੰ ਕੰਮ 'ਤੇ ਲਾ ਦਿੱਤਾ ਜਾਵੇ ਅਤੇ ਡਿਗਰੀ ਮੁਤਾਬਕ ਉਹ ਅਫ਼ਸਰ ਬਣ ਜਾਣ ਤਾਂ ਫਿਰ ਨਸ਼ੇ ਲਈ ਕੋਈ ਥਾਂ ਨਹੀਂ ਬਚੇਗੀ।

ਇਹ ਵੀ ਪੜ੍ਹੋ : ਕੈਦੀ ਨੰਬਰ..241383 'ਨਵਜੋਤ ਸਿੱਧੂ' ਦੀ ਨਵੀਂ ਪਛਾਣ, ਰੰਗੀਨ ਕੱਪੜਿਆਂ ਦੇ ਸ਼ੌਕੀਨ ਨੂੰ ਹੁਣ ਪਾਉਣੇ ਪੈਣਗੇ ਸਫ਼ੈਦ ਕੱਪੜੇ

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਧਰਤੀ ਇੰਨੀ ਉਪਜਾਊ ਹੈ ਕਿ ਇੱਥੇ ਜਿਹੜਾ ਮਰਜ਼ੀ ਬੀਜ ਦਿਓ ਪਰ ਨਫ਼ਰਤ ਲਈ ਇੱਥੇ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਈਕਲ ਰੈਲੀ 'ਚ ਪੁੱਜੇ ਸਭ ਲੋਕਾਂ ਦੇ ਜੋਸ਼ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਤੁਸੀਂ ਸਾਰੇ ਸੱਚਮੁੱਚ ਪੰਜਾਬ ਦੇ ਹੱਕ 'ਚ ਆਏ ਹੋ। ਉਨ੍ਹਾਂ ਕਿਹਾ ਕਿ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਦਿਮਾਗ ਅਤੇ ਸਿਹਤ ਤੰਦਰੁਸਤ ਹੋਵੇਗੀ ਤਾਂ ਹੀ ਪੰਜਾਬ ਲਈ ਅਸੀਂ ਸੋਚ ਸਕਾਂਗੇ।

ਇਹ ਵੀ ਪੜ੍ਹੋ : ਸਫ਼ਾਈ ਕਰਨ ਬਹਾਨੇ ਕਾਰੋਬਾਰੀ ਦੇ ਘਰ 'ਚ ਵੜੀਆਂ ਔਰਤਾਂ, CCTV ਕੈਮਰੇ 'ਚ ਕੈਦ ਹੋ ਗਈ ਘਟੀਆ ਕਰਤੂਤ

ਉਨ੍ਹਾਂ ਕਿਹਾ ਕਿ ਇਹ ਇਕੱਲਾ ਮੁੱਖ ਮੰਤਰੀ ਦਾ ਕੰਮ ਨਹੀਂ, ਸਗੋਂ ਸਭ ਨੂੰ ਮਿਲ ਕੇ ਚੱਲਣਾ ਪਵੇਗਾ। ਇਸ ਮੌਕੇ ਉਨ੍ਹਾਂ ਨਾਲ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਸੰਗਰੂਰ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਵੀ ਮੌਜੂਦ ਸਨ।


ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita