ਮੁੱਖ ਮੰਤਰੀ ਦਾ ਐਲਾਨ ਸੁਣਦਿਆਂ ਭਗਵੰਤ ਮਾਨ ਨੇ ਕੇਰੇ ਹੰਝੂ, ਸਟੇਜ ਤੋਂ ਭਾਵੁਕ ਹੋਏ ਨੇ ਆਖੀ ਵੱਡੀ ਗੱਲ

01/18/2022 10:04:48 PM

ਚੰਡੀਗੜ੍ਹ : ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਚਿਹਰੇ ਦਾ ਰਸਮੀ ਐਲਾਨ ਕਰ ਦਿੱਤਾ ਹੈ। ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਮੋਹਾਲੀ ਪਹੁੰਚੇ ਅਤੇ ਉਨ੍ਹਾਂ ਨੇ ਭਗਵੰਤ ਮਾਨ ਦੇ ਨਾਮ ਦਾ ਐਲਾਨ ਕੀਤਾ। ਇਸ ਦੌਰਾਨ ਜਦੋਂ ਕੇਜਰੀਵਾਲ ਨੇ ਮਾਨ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ ਤਾਂ ਭਗਵੰਤ ਮਾਨ ਦੀ ਅੱਖਾਂ ਨਮ ਹੋ ਗਈਆਂ। ਸਟੇਜ ’ਤੇ ਭਾਵੁਕ ਹੋਏ ਭਗਵੰਤ ਮਾਨ ਨੇ ਕੇਜਰੀਵਾਲ ਨੂੰ ਕਲਾਵੇ ਵਿਚ ਲੈਂਦੇ ਹੋਏ ਸਭ ਦਾ ਧੰਨਵਾਦ ਕੀਤਾ। ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੀ ਦਿਸ਼ਾ ਅਤੇ ਦਸ਼ਾ ਬਦਲਣ ਲਈ ਹੀ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਬਣਾਈ ਹੈ। ਜ਼ਿੰਦਗੀ ਵਿਚ ਇੰਨਾ ਵੱਡਾ ਬਦਲਾਅ ਆਵੇਗਾ ਕਦੇ ਸੋਚਿਆ ਨਹੀਂ ਸੀ। ਮਾਨ ਨੇ ਕਿਹਾ ਕਿ ਲੋਕ ਮੈਨੂੰ ਪੰਜਾਬ ਨੂੰ ਬਚਾਉਣ ਦੀ ਦੁਹਾਈ ਦਿੰਦੇ ਹਨ ਪਰ ਬਚਾਉਣ ਵਾਲਾ ਮੈਂ ਨਹੀਂ ਪ੍ਰਮਾਤਮਾ ਅਤੇ ਲੋਕ ਹਨ, ਅਸੀਂ ਸਿਰਫ ਜ਼ਰੀਆ ਬਣ ਸਕਦੇ ਹਾਂ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੀਆਂ ਚੋਣਾਂ ਮੁਲਤਵੀ, ਹੁਣ ਇਸ ਦਿਨ ਹੋਵੇਗੀ ਵੋਟਿੰਗ

ਮਾਨ ਨੇ ਕਿਹਾ ਕਿ ਸੁਫ਼ਨੇ ਉਹ ਨਹੀਂ ਹੁੰਦੇ ਜਿਹੜੇ ਸਾਨੂੰ ਸੁੱਤਿਆਂ ਪਿਆਂ ਆਉਂਦੇ ਹਨ, ਸੁਫ਼ਨੇ ਤਾਂ ਉਹ ਹੁੰਦੇ ਹਨ ਜਿਹੜੇ ਸਾਨੂੰ ਸੋਣ ਨਹੀਂ ਦਿੰਦੇ ਅਤੇ ਸਾਨੂੰ ਪੰਜਾਬ ਨੂੰ ਦੋਬਾਰਾ ਪੰਜਾਬ ਬਚਾਉਣ ਦਾ ਸੁਫ਼ਨਾ, ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਸੁਫ਼ਨਾ, ਖੇਤੀ ਨੂੰ ਲਾਹੇਵੰਦ ਬਨਾਉਣ ਦਾ ਸੁਫ਼ਨਾ, ਵਪਾਰੀ ਨੂੰ ਦੋਬਾਰਾ ਅਮਨਸ਼ਾਂਤੀ ਦੇਣ ਦਾ ਸੁਫ਼ਨਾ ਸੋਣ ਨਹੀਂ ਦਿੰਦਾ ਹੈ। ਆਮ ਆਦਮੀ ਪਾਰਟੀ ਟੀਮ ਵਰਕ ਨਾਲ ਕੰਮ ਕਰਦੀ ਹੈ, ਪਾਰਟੀ ਅਤੇ ਲੋਕਾਂ ਨੇ ਅੱਜ ਮੈਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਅਤੇ ਹੁਣ ਉਹ ਦੁੱਗਣੇ ਹੌਂਸਲੇ ਨਾਲ ਕੰਮ ਕਰਕੇ ਵਿਖਾਉਣਗੇ। ਮਾਨ ਨੇ ਕਿਹਾ ਕਿ ਲੰਡਨ, ਕੈਲੇਫੋਰਨੀਆ ਦੇ ਸੁਫ਼ਨੇ ਬਹੁਤ ਦੇਖ ਚੁੱਕੇ ਹਾਂ ਹੁਣ ਪੰਜਾਬ ਨੂੰ ਪੰਜਾਬ ਬਨਾਉਣ ਦੀ ਵਾਰੀ ਹੈ।

ਇਹ ਵੀ ਪੜ੍ਹੋ : ਕਾਂਗਰਸ ’ਚ ਤੇਜ਼ ਹੋਈ ਬਗਾਵਤ, ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਰਾ ਨੇ ਕੀਤਾ ਵੱਡਾ ਐਲਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 

Gurminder Singh

This news is Content Editor Gurminder Singh