ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਵੱਡੀ ਸਲਾਹ

05/25/2019 6:54:24 PM

ਨਵਾਂਸ਼ਹਿਰ/ਖਟਕੜ ਕਲਾਂ—  ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ 'ਚ ਦੂਜੀ ਵਾਰ ਜਿੱਤ ਹਾਸਲ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਮੋਦੀ ਦੇਸ਼ 'ਚ ਨਫਰਤ ਦੀ ਰਾਜਨੀਤੀ ਨਾ ਕਰਨ। 'ਜਗ ਬਾਣੀ' ਨੂੰ ਦਿੱਤੇ ਗਏ ਇੰਟਰਵਿਊ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਨਰਿੰਦਰ ਮੋਦੀ ਹੁਣ 5 ਸਾਲ ਦੇਸ਼ 'ਚ ਨਫਰਤ ਦੀ ਰਾਜਨੀਤੀ ਨਾ ਕਰਨ। ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ ਲੋਕਾਂ ਦੇ ਮੁੱਦੇ ਬੇਰੋਜ਼ਗਾਰੀ, ਗਰੀਬੀ ਅਤੇ ਕਿਸਾਨ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਹਨ, ਜਿਨ੍ਹਾਂ ਵੱਲ ਨਰਿੰਦਰ ਮੋਦੀ ਧਿਆਨ ਦੇਣ। ਮੋਦੀ ਨੂੰ ਬੇਨਤੀ ਕਰਦੇ ਹੋਏ ਉਨ੍ਹਾਂ ਨੇ ਕਿਹਾ ਮੋਦੀ ਸਿਰਫ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾਣ।  

'ਆਪ' ਦੀ ਲਹਿਰ ਪੰਜਾਬ 'ਚ ਨਾ ਚੱਲਣ 'ਤੇ ਉਨ੍ਹਾਂ ਨੇ ਕਿਹਾ ਕਿ ਇਸ ਦੇ ਕਈ ਕਾਰਨ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਉਮੀਦਵਾਰ ਪ੍ਰਚਾਰ ' ਪਹੁੰਚ ਹੀ ਨਾ ਸਕੇ ਹੋਣ ਅਤੇ ਜਾਂ ਫਿਰ ਸਾਧਨਾਂ ਦੀ ਕਮੀ ਰਹੀ ਹੋਵੇ। ਉਨ੍ਹਾਂ ਨੇ ਕਿਹਾ ਕਿ ਮੇਰੀ ਜਿੱਤ ਨੂੰ ਉਹ ਆਪਣੀ ਜਿੱਤ ਸਮਝਦੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਵੱਖ-ਵੱਖ ਪਿੰਡਾਂ ਅਤੇ ਕਸਬਿਆਂ 'ਚ ਜਾ ਕੇ ਆਪ' ਦਾ ਪ੍ਰਚਾਰ ਕਰਨਗੇ ਅਤੇ ਮੈਂਬਰਸ਼ਿਪ ਨੂੰ ਵਧਾਉਣਗੇ। 
ਖਟਕੜ ਕਲਾਂ ਜਾਣ ਸਬੰਧੀ ਪੁੱਛੇ ਗਏ ਸਵਾਲ 'ਤੇ ਭਗਵੰਤ ਮਾਨ ਨੇ ਰਿਹਾ ਕਿ ਪਿਛਲੀ ਵਾਰ ਜਦੋਂ ਮੈਨੂੰ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਸਰਟੀਫਿਕੇਟ ਦਿੱਤਾ ਗਿਆ ਸੀ ਤਾਂ ਮੈਂ ਉਹ ਸਰਟੀਫਿਕੇਟ ਲੈ ਕੇ ਖਟਕੜ ਕਲਾਂ ਆਇਆ ਸੀ ਅਤੇ ਹੁਣ ਵੀ ਮੈਂ ਸਰਟੀਫਿਕੇਟ ਲੈ ਕੇ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਸਥਾਨ ਖਟਕੜ ਕਲਾਂ ਮੱਥਾ ਟੇਕਣ ਜਾ ਰਿਹਾ ਹਾਂ। 

ਕਾਂਗਰਸ ਅਤੇ ਅਕਾਲੀ ਦਲ 'ਤੇ ਨਿਸ਼ਾਨੇ ਸਾਧਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਅਕਾਲੀ ਦਲ ਦਾ ਹਾਲਾਤ ਬੇਹੱਦ ਮਾੜੇ ਹਨ ਅਤੇ ਅਕਾਲੀ ਦਲ ਖਤਮ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ, ਕਾਂਗਰਸ ਦੇ ਨਾਲ ਸਮਝੌਤਾ ਕਰਕੇ ਚੋਣਾਂ ਜਿੱਤੇ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਅਤੇ ਫਿਰੋਜ਼ਪੁਰ ਦੀਆਂ ਸੀਟਾਂ 'ਤੇ ਦੋਹਾਂ ਪਾਰਟੀਆਂ ਨੇ ਨਾਮੀਨੇਸ਼ਨ ਭਰਨ ਤੋਂ ਇਕ ਦਿਨ ਪਹਿਲਾਂ ਨਾਂਵਾਂ ਬਾਰੇ ਅਨਾਊਂਸ ਕੀਤਾ। ਉਨ੍ਹਾਂ ਨੇ ਕਿਹਾ ਕਿ ਕੈਪਟਨ ਨੇ ਆਪਣੀ ਪਤਨੀ ਨੂੰ ਜਿਤਾਉਣਾ ਸੀ ਅਤੇ ਸੁਖਬੀਰ ਨੇ ਹਰਸਿਮਰਤ ਨੂੰ ਜਿਤਾਉਣਾ ਸੀ। ਉਨ੍ਹਾਂ ਕਿਹਾ ਕਿ ਦੋਵੇਂ 'ਵੋਟਾਂ-ਵੋਟਾਂ' ਖੇਡਦੇ ਹਨ।  

shivani attri

This news is Content Editor shivani attri