ਜਾਣੋ ਭਗਵੰਤ ਮਾਨ ਦੀ ਜਿੱਤ ਦੇ ਤਿੰਨ ਵੱਡੇ ਕਾਰਨ

05/24/2019 7:13:30 PM

ਸ਼ੇਰਪੁਰ (ਅਨੀਸ਼) : ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੇ ਇਕ ਲੱਖ ਤੋਂ ਜ਼ਿਆਦਾ ਵੋਟਾਂ ਨਾਲ ਜਿੱਤ ਪ੍ਰਾਪਤ ਕਰਕੇ ਸੰਗਰੂਰ ਸੀਟ 'ਤੇ ਇਤਿਹਾਸ ਸਿਰਜਿਆ ਹੈ। ਭਗਵੰਤ ਦੀ ਇਸ ਜਿੱਤ ਦੇ ਤਿੰਨ ਮੁੱਖ ਕਾਰਨ ਰਹੇ, ਜਿਨ੍ਹਾਂ ਸਦਕਾ ਭਗਵੰਤ ਮੁੜ ਸੰਗਰੂਰ ਸੀਟ 'ਤੇ ਕਾਬਜ਼ ਹੋ ਸਕੇ ਹਨ। 
ਲੋਕ ਸਭਾ ਵਿਚ ਚੰਗੀ ਕਾਰਗੁਜਾਰੀ 
2014 ਦੀਆਂ ਚੋਣਾਂ ਜਿੱਤਣ ਤੋਂ ਬਾਅਦ ਭਗਵੰਤ ਮਾਨ ਦੀ ਲੋਕ ਸਭਾ ਵਿਚ ਕਾਰਗੁਜ਼ਾਰੀ ਬਹੁਤ ਚੰਗੀ ਰਹੀ। ਉਨ੍ਹਾਂ ਨੇ ਪੰਜਾਬ ਦੇ ਹਰ ਮੁੱਦੇ ਨੂੰ ਪ੍ਰਮੁੱਖਤਾ ਨਾਲ ਲੋਕ ਸਭਾ ਵਿਚ ਚੁੱਕਿਆ ਅਤੇ ਕਵਿਤਾਵਾ ਰਾਹੀ ਦੋ ਤਿੰਨ ਮਿੰਟ ਦੇ ਸਮੇਂ ਵਿਚ ਹੀ ਚੰਗੀ ਵਾਹ-ਵਾਹ ਖੱਟੀ। 
ਵਿਰੋਧੀਆਂ ਨੂੰ ਰਗੜੇ ਲਾਉਣਾ 
ਇਸ ਤੋਂ ਇਲਾਵਾ ਭਗਵੰਤ ਮਾਨ ਨੇ ਆਪਣੇ ਪ੍ਰਚਾਰ ਦੋਰਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਖੂਬ ਰਗੜੇ ਲਾਏ ਅਤੇ ਲੋਕਾਂ ਵਿਚ ਇਹ ਜਤਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਜਿੱਤ ਕੇ ਲੋਕਾਂ ਵਿਚ ਨਹੀਂ ਆਉਣਗੇ ਕਿਉਂਕਿ ਉਹ ਅਮੀਰ ਉਮੀਦਵਾਰ ਹਨ ਅਤੇ ਗੱਡੀਆਂ ਵਿਚ ਹੀ ਰਹਿੰਦੇ ਹਨ ਆਮ ਲੋਕਾਂ ਨੂੰ ਨਹੀ ਮਿਲ ਸਕਣਗੇ। ਜਿਸ ਕਰਕੇ ਲੋਕਾਂ ਦੇ ਮਨਾਂ ਵਿਚ ਇਹ ਗੱਲ ਵੀ ਘਰ ਕਰ ਗਈ ਕਿ ਭਗਵੰਤ ਮਾਨ ਨੂੰ ਉਹ ਆਸਾਨੀ ਨਾਲ ਮਿਲ ਸਕਦੇ ਹਨ। 
ਭਗਵੰਤ ਮਾਨ ਵੱਲੋਂ ਕੀਤਾ ਗਿਆ ਅਨੋਖਾ ਚੋਣ ਪ੍ਰਚਾਰ 
ਭਗਵੰਤ ਮਾਨ ਨੇ ਵਿਰੋਧੀ ਪਾਰਟੀ ਦੇ ਉਮੀਦਵਾਰਾਂ ਤੋਂ ਉਲਟ ਨੁਕੜ ਮੀਟਿੰਗਾਂ ਕਰਨ ਦੀ ਜਗ੍ਹਾ ਗੱਡੀ ਦੀ ਛੱਤ ਤੇ ਬੈਠ ਕੇ ਪ੍ਰਚਾਰ ਕੀਤਾ ਗਿਆ ਅਤੇ ਲੋਕ ਸਭਾ ਹਲਕੇ ਵਿਚ ਪੈਂਦੇ 9 ਵਿਧਾਨ ਸਭਾ ਹਲਕਿਆਂ ਦੇ ਹਰੇਕ ਪਿੰਡ ਨੂੰ ਕਵਰ ਕੀਤਾ। ਇਸ ਦੇ ਉਲਟ ਕਾਂਗਰਸ ਦੇ ਉਮੀਦਵਾਰ ਪੂਰੇ ਹਲਕੇ ਨੂੰ ਕਵਰ ਨਹੀਂ ਕਰ ਸਕੇ। ਇਸ ਤੋਂ ਇਲਾਵਾ ਕਦੇ ਟਰਕੈਟਰ ਤੇ ਅਤੇ ਕਦੇ ਸਾਈਕਲ ਤੇ ਚੜ੍ਹ ਕੇ ਪ੍ਰਚਾਰ ਕਰਕੇ ਖਾਸ ਕਰਕੇ ਪੇਂਡੂ ਲੋਕਾਂ ਦਾ ਦਿਲ ਜਿੱਤ ਲਿਆ। ਭਗਵੰਤ ਮਾਨ ਆਪਣੇ ਕਾਮੇਡੀਅਨ ਅੰਦਾਜ਼ ਵਿਚ ਪ੍ਰਚਾਰ ਕਰਦੇ ਸਨ ਜਿਸਨੂੰ ਸੁਣਨ ਲਈ ਲੋਕਾਂ ਦੀ ਭੀੜ ਆਮ ਮੁਹਾਰੇ ਇੱਕਠੀ ਹੋ ਜਾਦੀ ਸੀ, ਜਦੋਂ ਕਿ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਅਤੇ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਦਿੱਤੇ ਭਾਸ਼ਣ ਲੋਕਾਂ ਨੂੰ ਘੱਟ ਹੀ ਪਸੰਦ ਆਉਂਦੇ ਸਨ ।

Gurminder Singh

This news is Content Editor Gurminder Singh