ਭਗਵੰਤ ਮਾਨ ਅਜੇ ਵੀ ਪੰਜਾਬ ਦਾ ਪ੍ਰਧਾਨ : ਚੀਮਾ

11/14/2018 7:04:28 PM

ਜਲੰਧਰ : ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਸਾਫ ਕੀਤਾ ਹੈ ਕਿ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅਜੇ ਵੀ 'ਆਪ' ਪੰਜਾਬ ਦੇ ਸੂਬਾ ਪ੍ਰਧਾਨ ਹਨ। 'ਜਗ ਬਾਣੀ' ਨਾਲ ਖਾਸ ਗੱਲਬਾਤ ਦੌਰਾਨ ਚੀਮਾ ਨੇ ਕਿਹਾ ਕਿ ਭਗਵੰਤ ਮਾਨ ਵਲੋਂ ਪ੍ਰਧਾਨਗੀ ਤੋਂ ਦਿੱਤਾ ਗਿਆ ਅਸਤੀਫਾ ਅਜੇ ਤਕ ਪਾਰਟੀ ਹਾਈਕਮਾਨ ਵਲੋਂ ਪ੍ਰਵਾਨ ਨਹੀਂ ਕੀਤਾ ਗਿਆ ਹੈ, ਇਸ ਲਈ ਅਜੇ ਵੀ ਭਗਵੰਤ ਮਾਨ ਪੰਜਾਬ ਇਕਾਈ ਦੇ ਪ੍ਰਧਾਨ ਹਨ। ਇਸ ਦੇ ਨਾਲ ਹੀ ਚੀਮਾ ਨੇ ਸਾਫ ਕੀਤਾ ਹੈ ਕਿ ਫਿਲਹਾਲ ਅਜੇ ਤਕ ਨਵੇਂ ਪ੍ਰਧਾਨ ਦੇ ਨਾਂ 'ਤੇ ਕੋਈ ਚਰਚਾ ਨਹੀਂ ਹੈ। 

ਦਰਅਸਲ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਡਰੱਗ ਮਾਮਲੇ ਵਿਚ ਬਿਕਰਮ ਮਜੀਠੀਆ ਤੋਂ ਮੁਆਫੀ ਮੰਗਣ ਤੋਂ ਬਾਅਦ ਖਫਾ ਹੋਏ ਭਗਵੰਤ ਮਾਨ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਵੱਖ-ਵੱਖ ਪਲੇਟਫਾਰਮਾਂ 'ਤੇ ਭਗਵੰਤ ਮਾਨ ਕਈ ਵਾਰ ਇਹ ਗੱਲ ਆਖ ਚੁੱਕੇ ਹਨ ਕਿ ਉਹ ਪੰਜਾਬ ਦੇ ਪ੍ਰਧਾਨ ਨਹੀਂ ਹਨ ਅਤੇ ਨਾ ਹੀ ਉਹ ਭਵਿੱਖ ਵਿਚ ਕਿਸੇ ਕੀਮਤ 'ਤੇ ਪ੍ਰਧਾਨਗੀ ਲੈਣ।