ਭਾਜਪਾ ਨੂੰ ਕੇਜਰੀਵਾਲ ਤੋਂ ਡਰ ਲੱਗਦਾ ਹੈ, ਇਸੇ ਲਈ ਝੂਠੇ ਕੇਸ ’ਚ ਫਸਾ ਕੇ ਜੇਲ੍ਹ ਭੇਜਿਆ: ਭਗਵੰਤ ਮਾਨ

04/18/2024 12:19:04 PM

ਜਲੰਧਰ/ਚੰਡੀਗੜ੍ਹ (ਧਵਨ, ਅੰਕੁਰ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਜਰਾਤ ਦੇ ਭਰੂਚ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਚੈਤਰ ਵਸਾਵਾ ਦੇ ਪੱਖ ’ਚ ਬੁੱਧਵਾਰ ਨੂੰ ‘ਜਨ ਆਸ਼ੀਰਵਾਦ ਯਾਤਰਾ’ਕੱਢੀ। ਯਾਤਰਾ ’ਚ ਲੱਖਾਂ ਦੀ ਗਿਣਤੀ ’ਚ ਲੋਕਾਂ ਦੀ ਭੀੜ ਨੂੰ ਵੇਖ ਕੇ ਮਾਨ ਨੇ ਕਿਹਾ ਕਿ ਗੁਜਰਾਤ ’ਚ ਆਮ ਆਦਮੀ ਪਾਰਟੀ ਦੀ ਸੁਨਾਮੀ ਹੈ। ਇਥੇ ਇੰਨੀ ਭੀੜ ਵੇਖ ਕੇ ਮੈਂ ਹੈਰਾਨ ਹਾਂ। ਸੱਚ ਕਹਾਂ ਤਾਂ ਅਜਿਹਾ ਮਾਹੌਲ ਮੈਂ ਪੰਜਾਬ ’ਚ ਵੀ ਨਹੀਂ ਵੇਖਿਆ। ਉਨ੍ਹਾਂ ਕਿਹਾ ਕਿ ‘ਆਪ’ਉਮੀਦਵਾਰ ਚੈਤਰ ਵਸਾਵਾ ਦੀ ਜਿੱਤ 100 ਫ਼ੀਸਦੀ ਪੱਕੀ ਹੈ, ਬਸ ਇਸ ਦਾ ਐਲਾਨ ਹੋਣਾ ਬਾਕੀ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਨੂੰ ਅਰਵਿੰਦ ਕੇਜਰੀਵਾਲ ਤੋਂ ਡਰ ਲੱਗਦਾ ਹੈ, ਇਸੇ ਲਈ ਉਸ ਨੇ ਸਾਜ਼ਿਸ਼ ਤਹਿਤ ਝੂਠੇ ਕੇਸ ’ਚ ਫਸਾ ਕੇ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਵਾਇਆ ਤਾਂ ਕਿ ਉਹ ਲੋਕ ਸਭਾ ਚੋਣਾਂ ’ਚ ਪ੍ਰਚਾਰ ਨਾ ਕਰ ਸਕਣ। ਮਾਨ ਨੇ ਕਿਹਾ ਕਿ ਭਾਜਪਾ ਨੇ ਚੈਤਰ ਵਸਾਵਾ ਅਤੇ ਉਨ੍ਹਾਂ ਦੀ ਪਤਨੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ। ਭਾਜਪਾ ਵਾਲਿਆਂ ਨੂੰ ਲੱਗ ਰਿਹਾ ਸੀ ਕਿ ਉਹ ਪਰਤ ਕੇ ਨਹੀਂ ਆਉਣਗੇ ਪਰ ਉਹ ਮੁੜ ਕੇ ਆਏ ਵੀ ਅਤੇ ਕਰਾਰਾ ਜਵਾਬ ਵੀ ਦੇਣਗੇ। ਉਪਰ ਵਾਲਾ ਸਭ ਕੁਝ ਦੇਖ ਰਿਹਾ ਹੈ। ਜਦੋਂ ਜ਼ੁਲਮ ਵਧ ਜਾਂਦਾ ਹੈ ਤਾਂ ਫਿਰ ਭਗਵਾਨ ਉਸ ਦੀ ਸਫ਼ਾਈ ਕਰਦੇ ਹਨ। ਉਨ੍ਹਾਂ ਨੇ ਜਨਤਾ ਨੂੰ ਅਪੀਲ ਕੀਤੀ ਕਿ 7 ਮਈ ਨੂੰ ਝਾੜੂ ਦਾ ਬਟਨ ਦਬਾ ਕੇ ਭਾਜਪਾ ਨੂੰ ਤਾਨਾਸ਼ਾਹੀ ਦਾ ਜਵਾਬ ਦੇਣ, ਕਿਉਂਕਿ ਇਹ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਖਤਮ ਕਰ ਰਹੀ ਹੈ।

ਇਹ ਵੀ ਪੜ੍ਹੋ- ਵੱਡਾ ਖ਼ੁਲਾਸਾ: ਵਾਤਾਵਰਨ ਤਬਦੀਲੀ ਤੋਂ ਦਹਿਸ਼ਤਗਰਦ ਵੀ ਪ੍ਰੇਸ਼ਾਨ, ਭਾਰਤ ’ਚ ਕਈ ਥਾਵਾਂ ਹੁਣ ਲੁਕਣਯੋਗ ਨਹੀਂ

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ। ਇਸ ’ਚ ਆਮ ਵਿਅਕਤੀ ਹੀ ਆਉਂਦੇ ਹਨ। ਪੰਜਾਬ ’ਚ ਜ਼ਿਆਦਾਤਰ ਸੀਟਾਂ ’ਤੇ ਪਾਰਟੀ ਦੇ ਉਮੀਦਵਾਰ ਪਹਿਲੀ ਵਾਰ ਜਿੱਤੇ ਹਨ। ਉਹ 28-29 ਸਾਲ ਦੇ ਹਨ ਅਤੇ ਆਮ ਪਰਿਵਾਰਾਂ ਤੋਂ ਹਨ ਪਰ ਉਨ੍ਹਾਂ ਨੇ ਪੰਜਾਬ ਦੇ ਸਾਰੇ ਮਹਾਰਥੀਆਂ ਨੂੰ ਹਰਾ ਦਿੱਤਾ। ਇਹ ਲੋਕਤੰਤਰ ਹੈ। ਜਨਤਾ ਜਦੋਂ ਚਾਹੇ ਆਦਮੀ ਨੂੰ ਅਰਸ਼ ’ਤੇ ਅਤੇ ਜਦੋਂ ਚਾਹੇ ਫਰਸ਼ ’ਤੇ ਲਿਆ ਦਿੰਦੀ ਹੈ। ਭਾਜਪਾ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਪਰ ਇਸ ਚੋਣ ’ਚ ਜਨਤਾ ਆਪਣੀ ਵੋਟ ਨਾਲ ਭਾਜਪਾ ਨੂੰ ਕਰਾਰਾ ਜਵਾਬ ਦੇਵੇਗੀ।
ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਗਲਤੀ ਇਹੀ ਸੀ ਕਿ ਉਨ੍ਹਾਂ ਨੇ ਗਰੀਬਾਂ ਦੇ ਇਲਾਜ ਲਈ ਮੁਹੱਲਾ ਕਲੀਨਿਕ ਬਣਾਏ ਅਤੇ ਸਰਕਾਰੀ ਹਸਪਤਾਲਾਂ ਦੀ ਹਾਲਤ ਸੁਧਾਰ ਦਿੱਤੀ। ਉਨ੍ਹਾਂ ਨੇ ਗਰੀਬਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਦਿੱਲੀ ’ਚ ਚੰਗੇ ਸਰਕਾਰੀ ਸਕੂਲ ਬਣਵਾਏ। ਉਨ੍ਹਾਂ ਨੇ ਬਿਜਲੀ ਅਤੇ ਪਾਣੀ ਮੁਫਤ ਕਰ ਦਿੱਤਾ, ਜਿਸ ਨਾਲ ਆਮ ਲੋਕਾਂ ਨੂੰ ਆਰਥਿਕ ਸਹੂਲਤ ਮਿਲਣ ਲੱਗੀ। ਮਾਨ ਨੇ ਕਿਹਾ ਕਿ ਅੱਜ ਗੁਜਰਾਤ ਦੇ ਲੋਕਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਉਹ ਝਾੜੂ ਚਲਾਉਣ ਲਈ ਤਿਆਰ ਬੈਠੇ ਹਨ। ਭਰੂਚ ਦੇ ਰੋਡ ਸ਼ੋਅ ਦੀ ਇਹ ਤਸਵੀਰ ਇਸ ਗੱਲ ਦੀ ਗਵਾਹ ਹੈ। ਇਸ ਵਾਰ ਜਨਤਾ ਈ. ਵੀ. ਐੱਮ. ’ਤੇ ਭੜਾਸ ਕੱਢਣ ਨੂੰ ਤਿਆਰ ਬੈਠੀ ਹੈ।

ਇਹ ਵੀ ਪੜ੍ਹੋ-  ਜਲੰਧਰ 'ਚ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਨੌਜਵਾਨ ਦੇ ਮਾਮਲੇ 'ਚ ਪੁਲਸ ਵੱਲੋਂ 2 ਮੁਲਜ਼ਮ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

shivani attri

This news is Content Editor shivani attri