ਭਗਵਾਨ ਵਾਲਮੀਕਿ ਜੀ ਦੇ ਜੈਕਾਰਿਆਂ ਨਾਲ ਗੂੰਜਿਆ ਜਲੰਧਰ, ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ (ਤਸਵੀਰਾਂ)

10/12/2019 4:54:23 PM

ਜਲੰਧਰ (ਸੋਨੂੰ)— ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ਮੌਕੇ ਅੱਜ ਜਲੰਧਰ 'ਚ ਵੱਖ-ਵੱਖ ਸੁਸਾਇਟੀਆਂ ਵੱਲੋਂ ਸ਼ਾਨਦਾਰ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਇਹ ਸ਼ੋਭਾ ਯਾਤਰਾ ਸ਼੍ਰੀ ਰਾਮ ਚੌਕ ਤੋਂ ਸ਼ੁਰੂ ਹੋ ਕੇ ਮਿਲਾਪ ਚੌਕ, ਫਗਵਾੜਾ ਗੇਟ, ਭਗਤ ਸਿੰਘ ਚੌਕ, ਖਿੰਗਰਾਂ ਗੇਟ, ਅੱਡਾ ਹੁਸ਼ਿਆਰਪੁਰ ਚੌਕ, ਮਾਈ ਹੀਰਾ ਗੇਟ, ਸ਼ੀਤਲਾ ਮੰਦਰ, ਪਟੇਲ ਚੌਕ, ਪੁਰਾਣੀ ਸਬਜ਼ੀ ਮੰਡੀ, ਬਸਤੀ ਅੱਡਾ, ਅਲੀ ਮੁਹੱਲਾ ਤੋਂ ਹੋ ਕੇ ਭਗਵਾਨ ਵਾਲਮੀਕਿ ਚੌਕ 'ਤੇ ਆ ਕੇ ਸੰਪੰਨ ਹੋਵੇਗੀ। ਇਸੇ ਤਹਿਤ ਸਿਟੀ ਵਾਲਮੀਕਿ ਸਭਾ ਵੱਲੋਂ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਪੰਜਾਬ ਕੇਸਰੀ ਜੀ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਸ਼ਿਰਕਤ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਸੰਸਦ ਮੈਂਬਰ ਸੰਤੋਖ ਚੌਧਰੀ, ਵਿਧਾਇਕ ਅਵਤਾਰ ਹੈਨਰੀ, ਰਾਜਿੰਦਰ ਬੇਰੀ ਅਤੇ ਵੈਸਟ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਸਮੇਤ ਕਈ ਹੋਰ ਆਗੂ ਵੀ ਮੌਜੂਦ ਰਹੇ। ਸਿਟੀ ਵਾਲਮੀਕਿ ਸਭਾ ਦੇ ਪ੍ਰਧਾਨ ਅਮਿਕ ਖੋਸਲਾ ਨੇ ਕਿਹਾ ਕਿ ਹਰ ਸਾਲ ਉਨ੍ਹਾਂ ਦੀ ਸਭਾ ਵੱਲੋਂ ਸ਼੍ਰੀ ਵਿਜੇ ਚੋਪੜਾ ਜੀ ਦੀ ਅਗਵਾਈ 'ਚ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਮੌਕੇ ਵੱਖ-ਵੱਖ ਤਰ੍ਹਾਂ ਦੀਅÎਾਂ ਝਾਂਕੀਆਂ ਵੀ ਕੱਢੀਆਂ ਜਾ ਰਹੀਆਂ ਹਨ ਅਤੇ ਭਗਤਾਂ ਲਈ ਥਾਂ-ਥਾਂ 'ਤੇ ਲੰਗਰ ਵੀ ਲਗਾਏ ਗਏ ਹਨ।

ਟ੍ਰੈਫਿਕ ਪੁਲਸ ਵੱਲੋਂ ਅਲੀ ਪੁਲੀ ਮੁਹੱਲਾ, ਜੋਤੀ ਚੌਕ, ਨਕੋਦਰ ਚੌਕ, ਸਕਾਈਲਾਰਕ ਚੌਕ, ਫ੍ਰੈਂਡਸ ਸਿਨੇਮਾ, ਸ਼੍ਰੀ ਰਾਮ ਚੌਕ, ਜੀ. ਪੀ. ਓ. ਚੌਕ, ਨਾਮਦੇਵ ਚੌਕ, ਸ਼ਾਸਤਰੀ ਮਾਰਕੀਟ ਚੌਕ, ਮੋੜ ਪ੍ਰਤਾਪ ਬਾਗ, ਭਗਤ ਸਿੰਘ ਚੌਕ, ਅੱਡਾ ਹੁਸ਼ਿਆਰਪੁਰ ਚੌਕ, ਇਕਹਿਰੀ ਪੁਲੀ ਦੇ ਸਾਹਮਣੇ, ਹੁਸ਼ਿਆਰਪੁਰ ਰੇਲਵੇ ਫਾਟਕ, ਟਾਂਡਾ ਚੌਕ, ਟਾਂਡਾ ਰੇਲਵੇ ਫਾਟਕ, ਪਟੇਲ ਚੌਕ, ਟੀ-ਪੁਆਇੰਟ ਗੋਪਾਲ ਨਗਰ, ਵਰਕਸ਼ਾਪ ਚੌਕ, ਕਪੂਰਥਲਾ ਚੌਕ, ਪੁਰਾਣੀ ਸਬਜ਼ੀ ਮੰਡੀ ਚੌਕ, ਪੁਰਾਣੀ ਜੇਲ, ਟੀ-ਪੁਆਇੰਟ ਸ਼ਕਤੀ ਨਗਰ ਅਤੇ ਫੁੱਟਬਾਲ ਚੌਕ ਪੁਆਇੰਟ ਤੋਂ ਡਾਇਵਰਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਹੋਣ 'ਤੇ ਲੋਕ ਟ੍ਰੈਫਿਕ ਪੁਲਸ ਦੀ ਹੈਲਪ ਲਾਈਨ ਨੰਬਰ 0181-2227296, 1073 'ਤੇ ਵੀ ਸੰਪਰਕ ਕਰ ਸਕਦੇ ਹਨ। ਇਸ ਦੌਰਾਨ ਟ੍ਰੈਫਿਕ ਪੁਲਸ ਦੀਆਂ ਵਿਸ਼ੇਸ਼ ਟੀਮਾਂ ਵੀ ਤਾਇਨਾਤ ਰਹਿਣਗੀਆਂ।

shivani attri

This news is Content Editor shivani attri