ਭਾਦਸੋਂ ਪੁਲਸ ਵੱਲੋਂ 50 ਕਿੱਲੋ ਭੁੱਕੀ ਸਮੇਤ 2 ਕਾਬੂ

05/12/2020 7:31:25 PM

ਭਾਦਸੋਂ,(ਅਵਤਾਰ)- ਨਸ਼ਿਆਂ ਖਿਲਾਫ ਵਿੱਢੀ ਮੁਹਿੰੰਮ 'ਚ ਭਾਦਸੋਂ ਪੁਲਸ ਨੇ ਉਦੋਂ ਸਫਲਤਾ ਹਾਸਲ ਕੀਤੀ ਜਦੋਂ 50 ਕਿੱਲੋ ਭੁੱਕੀ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਭਾਦਸੋਂ ਦੇ ਮੁੱਖੀ ਅ੍ਰਮਿਤਵੀਰ ਸਿੰਘ ਚਾਹਲ ਦੇ ਦੱਸਿਆ ਕਿ ਏ.ਐਸ.ਆਈ ਬਲਕਾਰ ਸਿੰਘ ਪੁਲਸ ਪਾਰਟੀ ਸਮੇਤ ਕੋਹਿਨੂਰ ਪੈਲਸ਼ ਸਕਰਾਲੀ ਪਾਸ ਮੋਜੂਦ ਸੀ ਤਾਂ ਨਾਭਾ ਸਾਈਡ ਤੋਂ ਟਰੱਕ ਨੰਬਰ ਪੀ.ਬੀ. 11 ਏ.ਐਸ. 9845 ਨੂੰ ਰੁਕਣ ਦਾ ਇਸ਼ਾਰਾ ਕੀਤਾ ਜਿਸ ਵਿਚ ਆਲੂਆਂ ਦੇ ਥੈਲ਼ੇ ਲੋਡ ਸਨ। ਤਲਾਸੀ ਲੈਣ ਉਪਰੰਤ ਟਰੱਕ 'ਚੋਂ 50 ਕਿੱਲੋ ਭੁੱਕੀ ਬਰਾਮਦ ਕੀਤੀ ਗਈ । ਪੁਲਸ ਵੱਲੋਂ ਕਾਰਵਾਈ ਕਰਦਿਆ ਦੋਨੋ ਵਿਅਕਤੀ ਚਮਕੌਰ ਸਿੰਘ ਪੁੱਤਰ ਗੁਰਮੇਲ ਸਿੰਘ ਕਾਲਸਨਾ, ਦਿਲਸ਼ਾਦ ਮੁਹੰਮਦ ਪੁੱਤਰ ਖੁਸ਼ੀ ਮਹੁੰੰਮਦ ਵਾਸੀ ਮੱਲੇਵਾਲ ਖਿਲਾਫ ਮੁਕੱਦਮਾ ਨੰਬਰ 57 ਅਧੀਨ ਧਾਰਾ 15/61/85 ਐਨ.ਡੀ.ਪੀ.ਐਸ ਤਹਿਤ ਪਰਚਾ ਦਰਜ ਕਰਕੇ ਦੋਸ਼ੀਆਂ ਨੂੰ ਮਾਣਯੋਗ ਅਦਲਾਤ ਵਿਚ ਪੇਸ਼ ਕੀਤਾ ਗਿਆ ਹੈ।

Bharat Thapa

This news is Content Editor Bharat Thapa