50 ਸਾਲਾਂ ''ਚ ''ਭਦੌੜ'' ਤੋਂ ਸਿਰਫ ਇਕ ਵਾਰ ਜਿੱਤੀ ਹੈ ਕਾਂਗਰਸ, ਇਸ ਵਾਰ CM ਚੰਨੀ ਨੂੰ ਬਣਾਇਆ ਗਿਆ ਹੈ ਉਮੀਦਵਾਰ

02/02/2022 11:02:57 AM

ਲੁਧਿਆਣਾ (ਹਿਤੇਸ਼) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ 2 ਸੀਟਾਂ ਤੋਂ ਵਿਧਾਨ ਸਭਾ ਚੋਣਾਂ ਲੜਨ ਦਾ ਫ਼ੈਸਲਾ ਕਰਨ ਤੋਂ ਬਾਅਦ ਭਦੌੜ ਸੀਟ ਕਾਫੀ ਚਰਚਾ 'ਚ ਹੈ। ਇਹ ਸੀਟ ਭਗਵੰਤ ਮਾਨ ਨੂੰ ਲਗਾਤਾਰ 2 ਵਾਰ ਜਿੱਤ ਦਿਵਾਉਣ ਵਾਲੇ ਸੰਗਰੂਰ ਲੋਕ ਸਭਾ ਹਲਕੇ ਦਾ ਹਿੱਸਾ ਹੈ ਅਤੇ ਇਸ ਸੀਟ 'ਤੇ ਮੌਜੂਦਾ ਵਿਧਾਇਕ ਪਿਰਮਲ ਸਿੰਘ ਵੀ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣਾਂ ਜਿੱਤੇ ਸਨ। ਹਾਲਾਂਕਿ ਪਿਰਮਲ ਕੁੱਝ ਸਮਾਂ ਪਹਿਲਾਂ ਕਾਂਗਰਸ 'ਚ ਸ਼ਾਮਲ ਹੋ ਗਏ ਸਨ ਪਰ ਜੇਕਰ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਇਸ ਸੀਟ 'ਤੇ ਹੁਣ ਤੱਕ ਹੋਈਆਂ ਚੋਣਾਂ 'ਚ 3 ਵਾਰ ਨੂੰ ਛੱਡ ਕੇ ਹਮੇਸ਼ਾ ਅਕਾਲੀ ਦਲ ਦਾ ਕਬਜ਼ਾ ਰਿਹਾ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਦੱਸਿਆ ਰੰਗ-ਬਿਰੰਗੇ 'ਸ਼ਾਲ' ਲੈਣ ਦਾ ਭੇਤ, ਬੋਲੇ-ਹਲਕਾ ਰੰਗ ਪਸੰਦ ਨਹੀਂ

ਇਨ੍ਹਾਂ 'ਚੋਂ ਸਾਲ 1972 ਤੋਂ ਲੈ ਕੇ 1985 ਤੱਕ ਲਗਾਤਾਰ 4 ਵਾਰ ਅਕਾਲੀ ਦਲ ਦੇ ਕੁੰਦਨ ਸਿੰਘ ਨੇ ਜਿੱਤ ਹਾਸਲ ਕੀਤੀ ਹੈ। ਭਾਵੇਂ ਹੀ ਸਾਲ 1992 ਦੌਰਾਨ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕਰਨ ਕਾਰਨ ਬਸਪਾ ਦੇ ਨਿਰਮਲ ਸਿੰਘ ਚੋਣਾਂ ਜਿੱਤ ਗਏ ਪਰ ਸਾਲ 1997 'ਚ ਅਕਾਲੀ ਦਲ ਨੇ ਫਿਰ ਵਾਪਸੀ ਕੀਤੀ ਅਤੇ ਉਸ ਦੇ ਨੇਤਾ ਬਲਬੀਰ ਸਿੰਘ ਨੇ ਸਾਲ 2007 ਤੱਕ ਜਿੱਤ ਦੀ ਹੈਟ੍ਰਿਕ ਲਗਾਈ।

ਇਹ ਵੀ ਪੜ੍ਹੋ : ਵੱਡਾ ਸਵਾਲ : CM ਚੰਨੀ ਨੇ ਦੋਆਬਾ ਦੀ ਬਜਾਏ 'ਮਾਲਵਾ' ਤੋਂ ਕਿਉਂ ਚੁਣੀ ਦੂਜੀ ਸੀਟ?

ਜਿੱਥੇ ਤੱਕ ਕਾਂਗਰਸ ਦਾ ਸਵਾਲ ਹੈ, ਉਸ ਨੂੰ ਭਦੌੜ ਸੀਟ 'ਤੇ ਇਤਿਹਾਸ 'ਚ ਪਹਿਲੀ ਵਾਰ ਜਿੱਤ ਸਾਲ 2012 'ਚ ਮੁਹੰਮਦ ਸਾਦਿਕ ਨੇ ਦਿਵਾਈ, ਜਿਨ੍ਹਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸੱਕਤਰ ਦਰਬਾਰਾ ਸਿੰਘ ਗੁਰੂ ਨੂੰ ਹਰਾਇਆ ਸੀ। ਇਸ ਤੋਂ ਬਾਅਦ ਸਾਲ 2017 'ਚ ਚੋਣਾਂ ਲੜਨ ਵਾਲੇ ਜੋਗਿੰਦਰ ਸਿੰਘ ਤੀਜੇ ਨੰਬਰ 'ਤੇ ਰਹੇ ਸਨ। ਹੁਣ ਸਾਲ 2022 ਦੀਆਂ ਚੋਣਾਂ 'ਚ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਬਦਲ ਦਿੱਤੇ ਹਨ ਤਾਂ ਕਾਂਗਰਸ ਨੇ ਮੁੱਖ ਮੰਤਰੀ ਚੰਨੀ ਦੇ ਰੂਪ 'ਚ ਮਾਸਟਰ ਸਟ੍ਰੋਕ ਖੇਡਿਆ ਹੈ। ਇਸ ਦੇ ਜ਼ਰੀਏ ਸੰਗਰੂਰ ਅਤੇ ਬਰਨਾਲਾ ਨਾਲ ਮਾਲਵਾ ਦੀਆਂ ਹੋਰ ਸੀਟਾਂ 'ਤੇ ਪ੍ਰਭਾਵ ਪਾਉਣ ਦਾ ਟਾਰਗੇਟ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਕਾਂਗਰਸ ਦੇ CM ਚਿਹਰੇ ਨੂੰ ਲੈ ਕੇ ਜਨਤਾ ਦੀ ਰਾਏ ਮੰਗ ਰਹੀ ਹਾਈਕਮਾਨ, ਦੌੜ 'ਚ ਸਿਰਫ ਚੰਨੀ ਅਤੇ ਸਿੱਧੂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita