ਪਹਿਲਾਂ NRI ਮੁੰਡੇ ਨਾਲ ਕੀਤੀ ਮੰਗਣੀ, ਫਿਰ ਖ਼ਰਚਾਏ 28 ਲੱਖ, ਜਦ ਖੁੱਲ੍ਹਿਆ ਕੁੜੀ ਦਾ ਭੇਤ ਤਾਂ ਰਹਿ ਗਏ ਹੈਰਾਨ

07/05/2023 3:22:51 PM

ਜਲੰਧਰ (ਕਸ਼ਿਸ਼)- ਪੰਜਾਬ ’ਚ ਵਿਦੇਸ਼ ਜਾਣ ਦਾ ਲੋਕਾਂ ’ਚ ਇੰਨਾ ਕ੍ਰੇਜ਼ ਹੈ ਕਿ ਉਹ ਆਪਣੇ-ਪਰਾਏ ਦੇ ਭੇਦ ਨੂੰ ਭੁੱਲ ਕੇ ਵੀ ਵਿਦੇਸ਼ ਜਾਣ ਦੇ ਸੁਫ਼ਨੇ ਨੂੰ ਹਰ ਹਾਲਤ ’ਚ ਸਾਕਾਰ ਕਰਨਾ ਚਾਹੁੰਦੇ ਹਨ। ਇਕ ਅਜਿਹਾ ਹੀ ਮਾਮਲਾ ਜਲੰਧਰ ਸਦਰ ਥਾਣੇ ’ਚ ਦਰਜ ਹੋਇਆ ਹੈ, ਜਿਸ ’ਚ ਲੜਕਾ ਤਾਂ ਵਿਦੇਸ਼ ’ਚ ਰਹਿੰਦਾ ਹੈ ਅਤੇ ਇਥੇ ਲੜਕੀ ਨੇ ਫੋਟੋ ਵੇਖ ਕੇ ਉਸ ਨੇ ਮੰਗਣੀ ਕਰ ਲਈ ਅਤੇ ਵਿਆਹ ਇੰਗਲੈਂਡ ’ਚ ਕਰਨਾ ਸੀ। ਇਸ ’ਚ ਲੜਕੀ ਵਾਲਿਆਂ ਨੇ ਲੜਕੇ ਵਾਲਿਆਂ ਤੋਂ ਵਿਦੇਸ਼ ਭੇਜਣ ਅਤੇ ਫਿਰ ਵਿਆਹ ਕਰਨ ਦੇ ਨਾਂ ’ਤੇ 28.50 ਲੱਖ ਰੁਪਏ ਦੀ ਧੋਖਾਦੇਹੀ ਕਰ ਲਈ।

ਇਸ ਸਬੰਧੀ ਪੀੜਤ ਲੜਕੇ ਦੇ ਪਰਿਵਾਰ ਨੇ ਦੱਸਿਆ ਕਿ ਜਦੋਂ ਲੜਕੀ ਵਾਲਿਆਂ ਨੇ ਉਸ ਨੂੰ ਇੰਗਲੈਂਡ ਨਹੀਂ ਭੇਜਿਆ ਤਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਤਾਂ ਧੋਖਾਧੜੀ ਦਾ ਸ਼ਿਕਾਰ ਹੋ ਗਏ ਹਨ। ਪੁਲਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ’ਚ ਬਲਜੀਤ ਸਿੰਘ ਨੇ ਦੋਸ਼ ਲਾਇਆ ਕਿ ਉਸ ਦਾ ਭਰਾ ਭੁਪਿੰਦਰ ਸਿੰਘ ਅਤੇ ਉਸ ਦਾ ਭਤੀਜਾ ਸੁਖਜੀਤ ਸਿੰਘ ਵੀ ਇੰਗਲੈਂਡ ’ਚ ਰਹਿੰਦੇ ਹਨ। ਸ਼ਿਕਾਇਤਕਰਤਾ ਅਨੁਸਾਰ ਕਸ਼ਮੀਰ ਸਿੰਘ ਦੀ ਬੇਟੀ ਸਿਮਰਨਜੀਤ ਕੌਰ ਨੇ ਆਈਲੈਟਸ ਕੀਤੀ ਹੈ ਤੇ ਇਹ ਇੰਗਲੈਂਡ ਜਾ ਕੇ ਪੜ੍ਹਾਈ ਕਰਨਾ ਚਾਹੁੰਦੀ ਹੈ ਪਰ ਕਸ਼ਮੀਰ ਸਿੰਘ ਦੀ ਆਰਥਿਕ ਸਥਿਤੀ ਖ਼ਰਾਬ ਹੋਣ ਕਾਰਨ ਇਹ ਆਪਣੀ ਬੇਟੀ ਦੀ ਪੜ੍ਹਾਈ ਦਾ ਖ਼ਰਚ ਨਹੀਂ ਕਰ ਸਕਦਾ ਹੈ। ਇਸ ਤੋਂ ਬਾਅਦ ਕਸ਼ਮੀਰ ਸਿੰਘ ਅਤੇ ਭੁਪਿੰਦਰ ਸਿੰਘ ’ਚ ਗੱਲਬਾਤ ਹੋਈ ਕਿ ਸਿਮਰਨਜੀਤ ਕੌਰ ਦੀ ਪੜ੍ਹਾਈ ਦਾ ਖਰਚ ਲੜਕੇ ਵਾਲੇ ਉਠਾਉਣਗੇ ਅਤੇ ਇੰਗਲੈਂਡ ਆਉਣ ’ਤੇ ਸਿਮਰਨਜੀਤ ਕੌਰ ਦਾ ਵਿਆਹ ਇੰਗਲੈਂਡ ’ਚ ਸੁਖਜੀਤ ਸਿੰਘ ਨਾਲ ਕਰ ਦਿੱਤਾ ਜਾਵੇਗਾ। ਸਿਮਰਨਜੀਤ ਕੌਰ ਅਤੇ ਸੁਖਜੀਤ ਸਿੰਘ ਦੀ ਮੰਗਣੀ ਤੋਂ ਬਾਅਦ ਕਸ਼ਮੀਰ ਸਿੰਘ ਨੇ ਆਪਣੀ ਬੇਟੀ ਸਿਮਰਨਜੀਤ ਕੌਰ ਨੂੰ ਇੰਗਲੈਂਡ ’ਚ ਪੜ੍ਹਣ ਲਈ ਭੇਜਣ ਨੂੰ ਲੈ ਕੇ ਸਿਰਮਨਜੀਤ ਕੌਰ ਦੇ ਖ਼ਾਤੇ ’ਚ ਪੈਸੇ ਪੁਆਉਣ ਲਈ ਸੁਖਜੀਤ ਸਿੰਘ ਤੋਂ ਮੰਗ ਕੀਤੀ। ਕਸ਼ਮੀਰ ਸਿੰਘ ਨੇ ਪੈਸੇ ਮੰਗਣ ’ਤੇ ਉਸ ਨੇ ਕਰੀਬ 8 ਲੱਖ 3 ਹਜ਼ਾਰ ਰੁਪਏ ਸਿਮਰਨਜੀਤ ਕੌਰ ਦੇ ਵੱਖ-ਵੱਖ ਖਾਤਿਆਂ ’ਚ ਟ੍ਰਾਂਸਫਰ ਕੀਤੇ ਗਏ ਤੇ ਬਾਕੀ 17 ਲੱਖ 50 ਹਜ਼ਾਰ ਰੁਪਏ ਨਕਦ ਦਿੱਤੇ।

ਇਹ ਵੀ ਪੜ੍ਹੋ- ਪੰਜਾਬ ’ਚ ਮੁਰਝਾਏ ਕਮਲ ਨੂੰ ਮੁੜ ਖਿੜਾਉਣ ਲਈ ਭਾਜਪਾ ਦਾ ‘ਜਾਖੜ ਪਲਾਨ’, ਚੁਣੌਤੀ-ਫਾਡੀ ਨੂੰ ਅੱਵਲ ਬਣਾਉਣਾ

ਇਸ ਤੋਂ ਬਾਅਦ ਸਿਮਰਨਜੀਤ ਕੌਰ ਅਤੇ ਉਸ ਦੇ ਪਿਤਾ ਕਸ਼ਮੀਰ ਸਿੰਘ ਨੇ ਹੋਰ ਪੈਸਿਆਂ ਦੀ ਮੰਗ ਕੀਤੀ, ਜਿਸ ’ਤੇ ਉਨ੍ਹਾਂ ਨੂੰ ਦਿੱਤੀ ਗਈ ਰਕਮ ਦਾ ਹਿਸਾਬ ਮੰਗਿਆ ਤਾਂ ਉਹ ਟਾਲ-ਮਟੋਲ ਕਰਨ ਲੱਗੇ। ਇਸ ਤੋਂ ਬਾਅਦ ਕਸ਼ਮੀਰ ਸਿੰਘ ਨੇ ਆਪਣੀ ਬੇਟੀ ਸਿਮਰਨਜੀਤ ਕੌਰ ਦਾ ਰਿਸ਼ਤਾ ਸੁਖਜੀਤ ਸਿੰਘ ਨਾਲ ਤੋੜ ਦਿੱਤਾ ਤੇ ਨਾ ਕੋਈ ਪੈਸਾ ਵਾਪਸ ਕੀਤਾ ਤੇ ਨਾ ਹੀ ਪੈਸਿਆਂ ਦਾ ਕੋਈ ਹਿਸਾਬ ਦਿੱਤਾ।  ਪੁਲਸ ਜਾਂਚ ਦੌਰਾਨ ਪਾਇਆ ਗਿਆ ਕਿ ਕਸ਼ਮੀਰ ਸਿੰਘ ਅਤੇ ਉਸ ਦੀ ਬੇਟੀ ਸਿਮਰਨਜੀਤ ਕੌਰ ਨੇ ਬਲਜੀਤ ਸਿੰਘ ਦੇ ਭਤੀਜੇ ਸੁਖਜੀਤ ਸਿੰਘ, ਜੋ ਵਿਦੇਸ਼ ’ਚ ਇੰਗਲੈਂਡ ’ਚ ਰਹਿੰਦਾ ਹੈ, ਉਸ ਨਾਲ ਮੰਗਣੀ ਕਰਕੇ ਧੋਖਾ ਦਿੱਤਾ ਹੈ। ਠੱਗੀ ਦੇ ਇਰਾਦੇ ਨਾਲ ਸਿਮਰਨਜੀਤ ਕੌਰ ਦਾ ਸੁਖਜੀਤ ਸਿੰਘ ਨਾਲ ਰਿਸ਼ਤਾ ਤੋੜ ਦਿੱਤਾ ਸੀ ਅਤੇ ਨਾ ਹੀ ਕੋਈ ਪੈਸਾ ਵਾਪਸ ਕੀਤਾ ਹੈ। ਥਾਣਾ ਪੁਲਸ ਨੇ ਜਾਂਚ ਤੋਂ ਬਾਅਦ ਕਸ਼ਮੀਰ ਸਿੰਘ ਪੁੱਤਰ ਮਹਿੰਦਰ ਸਿੰਘ ਤੇ ਉਸ ਦੀ ਬੇਟੀ ਸਿਮਰਨਜੀਤ ਕੌਰ ਖ਼ਿਲਾਫ਼ ਥਾਣਾ ਸਦਰ ਜਲੰਧਰ ’ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਭਾਰਤ ‘ਚ ਹਰ ਸਾਲ ਸ਼ੂਗਰ ਨਾਲ ਕਰੀਬ 10 ਲੱਖ ਲੋਕਾਂ ਦੀ ਹੋ ਰਹੀ ਮੌਤ, ਨੌਜਵਾਨਾਂ ਲਈ ਖ਼ਤਰੇ ਦੀ ਘੰਟੀ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

shivani attri

This news is Content Editor shivani attri