ਹੁਣ ਬੀਅਰ ਅਤੇ ਕੰਟਰੀ ਲਿਕਰ ਲਈ ਵੀ ਜੇਬ ਕਰਨੀ ਪਵੇਗੀ ਢਿੱਲੀ

03/12/2020 12:19:38 PM

ਚੰਡੀਗੜ੍ਹ (ਰਾਜਿੰਦਰ) : ਸ਼ਹਿਰ ਵਾਸੀਆਂ ਨੂੰ ਹੁਣ ਬੀਅਰ ਅਤੇ ਕੰਟਰੀ ਲਿਕਰ ਲਈ ਵੀ ਆਪਣੀ ਜੇਬ ਹੋਰ ਢਿੱਲੀ ਕਰਨੀ ਪਵੇਗੀ, ਕਿਉਂਕਿ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਘੱਟ ਤੋਂ ਘੱਟ ਰਿਟੇਲ ਸੇਲ ਪ੍ਰਾਈਜ਼ ਆਫ ਬੀਅਰ ਅਤੇ ਕੰਟਰੀ ਲਿਕਰ ਦੇ ਪ੍ਰਾਰੀਜ਼ 'ਚ ਕਰੀਬ 20 ਫ਼ੀਸਦੀ ਵਾਧਾ ਕਰ ਦਿੱਤਾ ਹੈ। ਵਿਭਾਗ ਵਲੋਂ  ਬੁੱਧਵਾਰ ਨੂੰ ਜਾਰੀ ਕੀਤੀ ਗਈ ਡਿਟੇਲ ਐਕਸਾਈਜ਼ ਪਾਲਿਸੀ 2020-21 'ਚ ਇਸ ਸੰਬੰਧਿਤ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਪ੍ਰਸਾਸ਼ਨ ਨੇ ਗਊ ਸੈਸ ਲਾਉਣ ਦਾ ਪਹਿਲਾਂ ਹੀ ਫੈਸਲਾ ਲਿਆ ਹੋਇਆ ਹੈ, ਇਸ ਲਈ ਲੋਕਾਂ ਨੂੰ ਹੁਣ ਇਸ ਲਈ ਆਪਣੀ ਜੇਬ ਹੋਰ ਢਿੱਲੀ ਕਰਨੀ ਪਵੇਗੀ।
ਇਸ ਸੰਬੰਧ 'ਚ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਘੱਟ ਤੋਂ ਘੱਟ ਰਿਟੇਲ ਸੇਲ ਪ੍ਰਾਈਜ਼ ਆਫ ਬੀਅਰ ਅਤੇ ਕੰਟਰੀ ਲਿਕਰ ਦੇ ਪ੍ਰਾਈਜ਼ ਨੂੰ ਪਿਛਲੇ ਸਾਲ ਦੇ ਮੁਕਾਬਲੇ ਵਧਾ ਦਿੱਤਾ ਹੈ। ਇਸ 'ਤੇ ਗਊ ਸੈੱਸ ਵੀ ਲੱਗਾ ਹੈ, ਜਿਸ ਦੇ ਚਲਦੇ ਇਨ੍ਹਾਂ ਦੇ ਰੇਟਾਂ 'ਚ ਕਾਫ਼ੀ ਵਾਧਾ ਤੈਅ ਹੈ। ਇਸ ਤੋਂ ਇਲਾਵਾ ਵਿਭਾਗ ਨੇ ਜੋ ਪਾਲਿਸੀ ਜਾਰੀ ਕੀਤੀ ਸੀ, ਉਸ 'ਚ ਸਿਰਫ ਇੰਡੀਅਨ ਮੇਡ ਫਾਰੇਨ ਲਿਕਰ 'ਚ ਹੀ ਐਕਸਾਈਜ਼ ਡਿਊਟੀ 'ਚ ਵਾਧਾ ਵਿਖਾਇਆ ਗਿਆ ਸੀ, ਜਦੋਂ ਕਿ ਕੰਟਰੀ ਲਿਕਰ ਅਤੇ ਬੀਅਰ ਦੇ ਰਿਟੇਲ ਦੇ ਪ੍ਰਾਈਜ਼ ਬਾਰੇ ਉਸ 'ਚ ਕੁੱਝ ਨਹੀਂ ਦੱਸਿਆ ਗਿਆ ਸੀ।  
ਵਾਧੇ ਤੋਂ ਬਾਅਦ ਇਹ ਹੋ ਜਾਣਗੇ ਰੇਟ  
ਵਾਧੇ ਤੋਂ ਬਾਅਦ ਸਾਰੇ ਪ੍ਰਕਾਰ ਦੀ ਬੀਅਰ ਅਤੇ ਕੰਟਰੀ ਲਿਕਰ ਦੇ ਪ੍ਰਾਈਜ਼ 'ਚ ਵਾਧਾ ਹੋ ਜਾਵੇਗਾ। 330 ਐੱਮ. ਐੱਲ. ਦੇ ਲਾਈਟ ਅਤੇ ਸਟਰਾਂਗ ਬੀਅਰ ਜੋ 60 ਰੁਪਏ 'ਚ ਮਿਲ ਰਹੀ ਸੀ,  ਉਹ ਹੁਣ 70 ਤੋਂ 80 ਰੁਪਏ 'ਚ ਮਿਲੇਗੀ। ਇਸੇ ਤਰ੍ਹਾਂ 500 ਐੱਮ. ਐੱਲ. ਲਾਈਟ ਅਤੇ ਸਟਰਾਂਗ ਬੀਅਰ ਕੈਨ ਜੋ 70 ਰੁਪਏ ਦਾ ਮਿਲ ਰਿਹਾ ਸੀ,  ਉਹ ਹੁਣ 90 ਰੁਪਏ ਦੇ ਕਰੀਬ ਹੋ ਜਾਵੇਗਾ। ਇਸਤੋਂ ਇਲਾਵਾ 650 ਐੱਮ.ਐੱਲ. ਦੀ ਲਾਈਟ ਬੀਅਰ 120 ਦੀ ਮਿਲ ਰਹੀ ਸੀ, ਉਹ ਹੁਣ 140 ਅਤੇ 650 ਐੱਮ.ਐੱਲ. ਦੀ ਸਟਰਾਂਗ ਬੀਅਰ ਜੋ 130 ਰੁਪÂ ਦੀ ਵਿਕ ਰਹੀ ਸੀ, ਉਹ ਹੁਣ 150 ਰੁਪਏ  ਦੇ ਕਰੀਬ ਹੋ ਜਾਵੇਗੀ। ਇਸੇ ਤਰ੍ਹਾਂ ਕੰਟਰੀ ਲਿਕਰ ਦੇ 50 ਅਤੇ 60 ਡਿਗਰੀ ਦੇ ਕਵਾਰਟਸ ਦੇ ਰੇਟਾਂ 'ਚ ਵੀ 10 ਰੁਪਏ ਦਾ ਵਾਧਾ ਹੋਇਆ ਹੈ ਅਤੇ ਇਹ ਹੁਣ 140 ਅਤੇ 160 ਰੁਪਏ 'ਚ ਮਿਲੇਗਾ। ਵਿਭਾਗ ਵੱਲੋਂ ਘÂਟ ਤੋਂ ਘੱਟ ਸੇਲ ਪ੍ਰਾਈਜ਼ ਇਸ ਲਈ ਜਾਰੀ ਕੀਤਾ ਜਾਂਦਾ ਹੈ,  ਤਾਂਕਿ ਇਸਤੋਂ ਘੱਟ ਰੇਟਾਂ 'ਤੇ ਲਿਕਰ ਦੀ ਵਿਕਰੀ ਨਾ ਕੀਤੀ ਜਾਵੇ। ਅਜਿਹਾ ਕਰਨ 'ਤੇ ਪੈਨਾਲਟੀ ਦੀ ਵਿਵਸਥਾ ਵੀ ਹੈ। ਪਿਛਲੇ ਸਾਲ ਇਸ ਵਾਇਲੇਸ਼ਨ ਨੂੰ ਲੈਕੇ ਕਈ ਲਿਕਰ ਵੈਂਡਰ 'ਤੇ ਲੱਖਾਂ ਰੁਪਏ ਪੈਨਾਲਟੀ ਲਾਈ ਗਈ ਸੀ। ਹਾਲੇ ਫਿਲਹਾਲ ਕਈ ਲਿਕਰ ਵੈਂਡਰ ਆਪਣਾ ਮੌਜ਼ੂਦਾ ਕੋਟਾ ਖਤਮ ਕਰਨ ਲਈ ਆਫਰ ਦੇਣ 'ਚ ਲੱਗੇ ਹੋਏ ਹਨ, ਜਿਸ 'ਤੇ ਵਿਭਾਗ ਚੈਕ ਰੱਖ ਰਿਹਾ ਹੈ।  
ਇਹ ਲਾਇਆ ਗਿਆ ਹੈ ਗਊ ਸੈਸ
ਇਸ ਤੋਂ ਇਲਾਵਾ ਇਸ 'ਤੇ ਗਊ ਸੈਸ ਲੱਗਣ ਨਾਲ ਵੀ ਰੇਟਾਂ 'ਚ ਵਾਧਾ ਹੋ ਰਿਹਾ ਹੈ, ਜੋ 1 ਅਪ੍ਰੈਲ 2020 ਤੋਂ  ਲਾਗੂ ਹੋਵੇਗਾ। ਇਹ ਸੈਸ ਕੰਟਰੀ ਲਿਕਰ ਦੀ 750 ਐੱਮ.ਐੱਲ. ਬੋਤਲ 'ਤੇ 5 ਰੁਪਏ, ਬੀਅਰ ਦੀ 650 ਐੱਮ.ਐੱਲ. ਬੋਤਲ 'ਤੇ 5 ਰੁਪਏ, ਵਿਸਕੀ ਦੀ 750  ਐੱਮ.ਐੱਲ. ਬੋਤਲ 'ਤੇ 10 ਰੁਪਏ ਲੱਗੇਗਾ, ਜਿਸ ਨਾਲ ਪਹਿਲਾਂ ਦੇ ਮੁਕਾਬਲੇ ਲਿਕਰ ਦੇ ਰੇਟਾਂ 'ਚ ਵਾਧਾ ਹੋਵੇਗਾ। ਇਸਨੂੰ ਲਾਈਸੰਸੀ ਵੱਲੋਂ ਨਗਰ ਨਿਗਮ ਦੇ ਬੈਂਕ ਖਾਤੇ 'ਚ ਡਿਪਾਜ਼ਿਟ ਕਰਵਾਇਆ ਜਾਵੇਗਾ। ਇਸ ਸੈਸ ਨਾਲ ਲਗਭਗ 18 ਕਰੋੜ ਰੁਪਏ ਮਾਲੀਆ ਮਿਲਣ ਦੀ ਉਮੀਦ ਹੈ। ਉਥੇ ਹੀ ਵਿਭਾਗ ਨੇ ਇਸ ਸਾਲ ਰੈਵੇਨਿਊ 10 ਫ਼ੀਸਦੀ ਵਾਧੇ ਨਾਲ ਇਸਨੂੰ 680 ਕਰੋੜ ਰੁਪਏ ਵਿਖਾਇਆ ਹੈ।

Babita

This news is Content Editor Babita