ਕੁੱਟ-ਮਾਰ ਅਤੇ ਗਾਲੀ-ਗਲੋਚ ਕਰਨ ''ਤੇ 2 ਖਿਲਾਫ ਕੇਸ ਦਰਜ

04/20/2018 3:56:28 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)-ਇਕ ਵਿਅਕਤੀ ਦੀ ਕੁੱਟ-ਮਾਰ ਅਤੇ ਗਾਲੀ-ਗਲੋਚ ਕਰਨ 'ਤੇ ਦੋ ਵਿਅਕਤੀਆਂ ਖਿਲਾਫ ਥਾਣਾ ਸਿਟੀ ਬਰਨਾਲਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਸ ਚੌਕੀ ਇੰਡਸਟਰੀਅਲ ਏਰੀਆ ਦੇ ਸਹਾਇਕ ਥਾਣੇਦਾਰ ਸਤਵਿੰਦਰਪਾਲ ਸਿੰਘ ਨੇ ਦੱਸਿਆ ਕਿ ਸਤਪਾਲ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਸੰਤ ਉਤਰਦੇਵ ਨਗਰ ਗਲੀ ਨੰ. 12 ਬਰਨਾਲਾ ਸੇਖਾਂ ਰੋਡ ਸਥਿਤ ਐੱਫ. ਸੀ. ਆਈ. ਡਿਪੂ ਨੰ. 1 'ਚ ਸਪੈਸ਼ਲ ਬਾਰੇ ਪਤਾ ਕਰਨ ਲਈ ਗਿਆ ਸੀ, ਜਦੋਂ ਮੁਦਈ ਸੇਖਾਂ ਰੋਡ ਗਲੀ ਨੰ. 1 ਦੇ ਮੋੜ 'ਤੇ ਪਹੁੰਚਿਆ ਤਾਂ ਮਨਿੰਦਰ ਸਿੰਘ ਪੁੱਤਰ ਵਿਜੇ ਕੁਮਾਰ ਅਤੇ ਮਨੀ ਪੁੱਤਰ ਗੁਰਦੇਵ ਸਿੰਘ ਵਾਸੀ ਸ਼ਿਵ ਮੱਠ ਬਰਨਾਲਾ ਨੇ ਮੋਟਰਸਾਈਕਲ 'ਤੇ ਆ ਕੇ ਉਸ ਦੀ ਕੁੱਟ-ਮਾਰ ਕਰ ਕੇ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ।