ਅਣਪਛਾਤੇ ਨੌਜਵਾਨਾਂ ਵੱਲੋਂ ਕੁੱਟਮਾਰ

08/24/2017 2:56:31 AM

ਸ੍ਰੀ ਆਨੰਦਪੁਰ ਸਾਹਿਬ,   (ਵੀ.ਕੇ.ਅਰੋੜਾ)-  ਬੀਤੇ ਦਿਨ ਨਜ਼ਦੀਕੀ ਪਿੰਡ ਸੱਧੇਵਾਲ ਕੋਲ ਇਕ ਵਿਅਕਤੀ ਦੀ ਅਣਪਛਾਤੇ ਨੌਜਵਾਨਾਂ ਵੱਲੋਂ ਕੁੱਟਮਾਰ ਕੀਤੀ ਗਈ। ਜਾਣਕਾਰੀ ਮੁਤਾਬਕ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਗੰਗੂਵਾਲ ਦਾ ਪੁਜਾਰੀ ਰਾਜੇਸ਼ ਪੰਡਿਤ ਬੀਤੇ ਦਿਨ ਬਾਬਾ ਬਾਲਕ ਨਾਥ ਮੰਦਿਰ ਸੱਧੇਵਾਲ ਵਿਖੇ ਆਰਤੀ ਕਰਨ ਤੋਂ ਬਾਅਦ ਵਾਪਸ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਗੰਗੂਵਾਲ ਜਾ ਰਿਹਾ ਸੀ ਕਿ ਰਸਤੇ 'ਚ ਅਣਪਛਾਤੇ ਨੌਜਵਾਨਾਂ ਨੇ ਘੇਰ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਉਸ ਦੀ ਬਾਂਹ ਤੇ ਸਿਰ 'ਤੇ ਡੰਡੇ ਮਾਰੇ। ਰਾਜੇਸ਼ ਨੇ ਰੌਲਾ ਪਾਇਆ ਤੇ ਉਥੋਂ ਭੱਜ ਕੇ ਜਾਨ ਬਚਾਈ। ਉਪਰੰਤ ਜ਼ਖਮੀ ਨੂੰ ਸਮਾਜ ਭਲਾਈ ਸੁਸਾਇਟੀ ਗੰਗੂਵਾਲ ਦਿਹਾਤੀ ਦੇ ਪ੍ਰਧਾਨ ਲੱਕੀ ਕਪਿਲਾ ਤੇ ਹੋਰ ਪਤਵੰਤੇ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਲੈ ਗਏ। ਪੁਲਸ ਵੱਲੋਂ ਮਸਲੇ ਦੀ ਜਾਂਚ ਕੀਤੀ ਜਾ ਰਹੀ ਹੈ।