ਬਿਆਸ ਦਰਿਆ ’ਚ ਨਹਾਉਣ ਗਏ ਜੀਜਾ-ਸਾਲ਼ਾ ਪਾਣੀ ’ਚ ਡੁੱਬੇ

05/22/2022 2:20:46 AM

ਟਾਂਡਾ ਉੜਮੁੜ (ਕੁਲਦੀਸ਼, ਪੰਡਿਤ, ਮੋਮੀ) : ਬੀਤੀ ਦੁਪਹਿਰ ਭੇਟਾਂ ਦਾ ਪੱਤਣ (ਅਬਦੁੱਲਾਪੁਰ) ਨਜ਼ਦੀਕ ਬਿਆਸ ਦਰਿਆ 'ਚ ਨਹਾਉਂਦੇ ਜੀਜਾ-ਸਾਲ਼ਾ ਡੁੱਬ ਗਏ, ਜਿਨ੍ਹਾਂ ਦਾ ਦੇਰ ਸ਼ਾਮ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ। ਦਰਿਆ 'ਚ ਡੁੱਬੇ ਵਿਅਕਤੀਆਂ ਦੀ ਪਛਾਣ ਵੀਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਬੂਟਾ (ਕਪੂਰਥਲਾ) ਤੇ ਉਸ ਦੇ ਸਾਲ਼ੇ ਸ਼ਿਵ ਸਿੰਘ ਸ਼ੇਰਾ ਪੁੱਤਰ ਜਰਨੈਲ ਸਿੰਘ ਵਾਸੀ ਅਬਦੁੱਲਾਪੁਰ ਦੇ ਰੂਪ 'ਚ ਹੋਈ ਹੈ।

ਇਹ ਵੀ ਪੜ੍ਹੋ : ਦੁਖਦ ਖ਼ਬਰ: ਨਹਾਉਂਦੇ ਸਮੇਂ ਤਲਾਅ ’ਚ ਡੁੱਬਣ ਨਾਲ 2 ਮਾਸੂਮ ਬੱਚਿਆਂ ਦੀ ਮੌਤ

ਜਾਣਕਾਰੀ ਅਨੁਸਾਰ ਘਟਨਾ ਦੁਪਹਿਰ 3.30 ਵਜੇ ਦੀ ਹੈ, ਜਦੋਂ ਵੀਰ ਸਿੰਘ, ਸ਼ੇਰਾ, ਗਗਨ ਤੇ ਮਧੂ ਗਰਮੀ ਤੋਂ ਰਾਹਤ ਪਾਉਣ ਲਈ ਬਿਆਸ ਦਰਿਆ ਵਿੱਚ ਨਹਾਉਣ ਗਏ। ਇਸ ਦੌਰਾਨ ਵੀਰ ਸਿੰਘ ਤੇ ਸ਼ੇਰਾ ਪਾਣੀ 'ਚ ਡੁੱਬ ਗਏ। ਮਧੂ ਤੇ ਗਗਨ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਬਚਾਇਆ ਨਹੀਂ ਜਾ ਸਕਿਆ।ਦੇਰ ਸ਼ਾਮ ਤੱਕ ਗੋਤਾਖੋਰਾਂ ਦੀ ਮਦਦ ਨਾਲ ਦੋਵਾਂ ਦੀ ਭਾਲ ਕੀਤੀ ਜਾ ਰਹੀ ਸੀ। ਵੀਰ ਸਿੰਘ ਸ਼ਨੀਵਾਰ ਹੀ ਆਪਣੇ ਸਹੁਰੇ ਪਿੰਡ ਅਬਦੁੱਲਾਪੁਰ ਆਇਆ ਸੀ।

ਇਹ ਵੀ ਪੜ੍ਹੋ : Online Fraud: ਕ੍ਰੈਡਿਟ ਕਾਰਡ ਰਾਹੀਂ ਘਰ ਬੈਠੇ ਵੱਜੀ 85 ਹਜ਼ਾਰ ਦੀ ਠੱਗੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Mukesh

This news is Content Editor Mukesh