ਸਰਕਾਰ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਜੇਲ ''ਚ ਡੱਕੇ : ਭਾਈ ਦਾਦੂਵਾਲ

01/10/2019 9:28:52 AM

ਸ੍ਰੀ ਆਨੰਦਪੁਰ ਸਾਹਿਬ (ਸ਼ਮਸ਼ੇਰ)— ਕਿਸੇ ਵਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਦੀ ਤਫਤੀਸ਼ ਹਿੱਤ ਬਿਠਾਏ ਕਮਿਸ਼ਨ ਦੇ ਮੁਖੀ ਜਸਟਿਸ ਜ਼ੋਰਾ ਸਿੰਘ ਵਲੋਂ ਤਾਜ਼ਾ ਕੀਤੇ ਖੁਲਾਸੇ ਦੇ ਸੰਦਰਭ 'ਚ ਪ੍ਰਤੀਕਰਮ ਪ੍ਰਗਟਾਉਂਦਿਆਂ ਸਰਬੱਤ ਖਾਲਸਾ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਹੈ ਕਿ ਜਸਟਿਸ ਜ਼ੋਰਾ ਸਿੰਘ ਦਾ ਇਹ ਖੁਲਾਸਾ ਦੇਰ ਆਇਦ ਦਰੁਸਤ ਆਇ ਵਾਂਗ ਹੈ। ਇਸ ਸਾਲ ਇਹ ਸੱਚ ਪ੍ਰਤੱਖ ਰੂਪ 'ਚ ਉਜਾਗਰ ਹੋ ਗਿਆ ਹੈ ਕਿ ਜਿਸ ਕਮਿਸ਼ਨ ਨੂੰ ਪਿਛਲੀ ਅਕਾਲੀ ਸਰਕਾਰ ਨੇ ਇਸ ਸੰਵੇਦਨਸ਼ੀਲ ਮਾਮਲੇ ਦੀ ਜਾਂਚ ਲਈ ਤਾਇਨਾਤ ਕੀਤਾ ਹੋਵੇ, ਉਹੀ ਕਮਿਸ਼ਨ ਉਸ ਸਮੇਂ ਦੇ ਸਰਕਾਰੀ ਤੰਤਰ ਨੂੰ ਹੀ ਦੋਸ਼ੀ ਠਹਿਰਾਵੇ, ਇਸ ਤੋਂ ਵੱਡਾ ਸਬੂਤ ਕਿਸੇ ਨੂੰ ਹੋਰ ਕੀ ਚਾਹੀਦਾ ਹੈ? ਭਾਈ ਦਾਦੂਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਤੁਰੰਤ ਬੇਅਦਬੀ ਕਾਂਡ 'ਚ ਸ਼ਾਮਿਲ ਦੋਸ਼ੀਆਂ ਨੂੰ ਜੇਲ 'ਚ ਡੱਕ ਕੇ ਲੋਕਾਂ ਦੀਆਂ ਜ਼ਖਮੀ ਹੋਈਆਂ ਭਾਵਨਾਵਾਂ 'ਤੇ ਮੱਲ੍ਹਮ ਲਗਾਉਣੀ ਚਾਹੀਦੀ ਹੈ।

cherry

This news is Content Editor cherry