ਬਠਿੰਡਾ ਥਰਮਲ ਪਲਾਂਟ ਨੂੰ ਲੈ ਕੇ ਕਾਂਗਰਸ ਸਰਕਾਰ ''ਤੇ ਭੜਕੇ ਦਾਦੂਵਾਲ

07/03/2020 11:56:47 AM

ਚੀਮਾ ਮੰਡੀ (ਤਰਲੋਚਨ ਗੋਇਲ) : ਪਿਛਲੇ ਦਿਨੀਂ 1 ਜੁਲਾਈ ਨੂੰ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਬੰਦ ਕਰਨ ਦੇ ਸਰਕਾਰ ਦੇ ਫੈਸਲੇ ਦਾ ਵਿਰੋਧ 'ਚ ਆਪਣੀ ਜਾਨ ਕੁਰਬਾਨ ਕਰਨ ਵਾਲੇ ਚੀਮਾ ਮੰਡੀ ਦੇ ਕਿਸਾਨ ਜੋਗਿੰਦਰ ਸਿੰਘ ਦੇ ਅੰਤਿਮ ਸਸਕਾਰ ਸਮੇਂ ਚੀਮਾਂ ਮੰਡੀ ਪੁੱਜੇ ਸਰਬੱਤ ਖਾਲਸਾ ਵਲੋਂ ਥਾਪੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਹਮੇਸ਼ਾ ਧੱਕਾ ਕਰਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਸਥਾਪਿਤ ਇਸ ਥਰਮਲ ਪਲਾਂਟ ਨੂੰ ਵੇਚ ਕੇ ਸੂਬੇ ਦੀ ਕਾਂਗਰਸ ਸਰਕਾਰ ਜਿੱਥੇ ਗੁਰੂ ਸਾਹਿਬ ਦੀ ਨਿਸ਼ਾਨੀ ਮਿਟਾਉਣ ਲੱਗੀ ਹੈ ਉੱਥੇ ਲੋਕਾਂ ਨੂੰ ਸਸਤੀ ਬਿਜਲੀ ਤੋਂ ਵਾਂਝੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਤਾ ਨਹੀਂ ਕਿਉਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਬਾਅ 'ਚ ਹਨ, ਜਿਸ ਕਰਕੇ ਥਰਮਲ ਪਲਾਂਟ ਬਠਿੰਡਾ ਦੀ ਸੌਦੇਬਾਜ਼ੀ ਬਾਜ਼ੀ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋਂ : ਬੋਲੇ ਸੁਖਬੀਰ ਬਾਦਲ : ਕਾਂਗਰਸ, 'ਆਪ' ਤੇ ਕਿਸਾਨ ਯੂਨੀਅਨ ਲੋਕਾਂ ਨੂੰ ਕਰ ਰਹੇ ਗੁੰਮਰਾਹ

ਉਨ੍ਹਾਂ ਕਿਹਾ ਕਿ ਥਰਮਲ ਪਲਾਂਟ 'ਤੇ ਸਰਕਾਰ ਦੇ ਚੱਲਣ ਵਾਲੇ ਹਥੌੜੇ ਦੇ ਨਾਲ-ਨਾਲ ਇਸ 'ਚ ਸਾਊਥ ਤੋਂ ਲਿਆ ਕੇ ਲਾਏ ਗਏ ਅਨੇਕਾਂ ਕੀਮਤੀ ਦਰੱਖਤ ਜੋ ਸਾਰੇ ਬਠਿੰਡੇ ਸ਼ਹਿਰ ਨੂੰ ਆਕਸੀਜਨ ਦੀ ਸਪਲਾਈ ਕਰਦੇ ਹਨ ਉਨ੍ਹਾਂ 'ਤੇ ਵੀ ਕੈਪਟਨ ਸਰਕਾਰ ਦਾ ਕੁਹਾੜਾ ਚੱਲੇਗਾ। 500 ਸਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਤਸਵ ਸਮੇਂ ਇਹ ਥਰਮਲ ਪਲਾਂਟ ਹੋਂਦ 'ਚ ਆਇਆ ਸੀ ਜਦਕਿ 550 ਸਾਲਾ ਦਿਵਸ ਮੌਕੇ ਇਸ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਸਿੱਖ ਗੁਰੂਆਂ ਦੇ ਨਾਂ 'ਤੇ ਬਣੇ ਪੰਜਾਬ ਵਿਚਲੀਆਂ ਅਜਿਹੀਆਂ ਸੰਸਥਾਵਾਂ ਨੂੰ ਬੰਦ ਨਹੀਂ ਕਰਨਾ ਚਾਹੀਦਾ। 

ਇਹ ਵੀ ਪੜ੍ਹੋਂ : ਡਾਕਟਰੀ ਸੇਵਾਵਾਂ 'ਚ ਹੋ ਰਹੇ ਘਪਲਿਆਂ 'ਤੇ ਭੜਕੇ ਮਜੀਠੀਆ, ਕਾਂਗਰਸ ਸਰਕਾਰ ਨੂੰ ਲਿਆ ਆੜੇ ਹੱਥੀਂ

ਦਾਦੂਵਾਲ ਨੇ ਕਿਹਾ ਪਹਿਲਾਂ ਬਾਦਲਾਂ ਦੀ ਸਰਕਾਰ ਸਮੇਂ ਉਨ੍ਹਾਂ ਨੇ ਸ਼ਹਿਰ ਵਿਚਲੀਆਂ ਅਨੇਕਾਂ ਕੀਮਤੀ ਥਾਵਾਂ ਵੇਚ ਕੇ ਬਾਹਰ ਥਾਵਾਂ ਖਰੀਦੀਆਂ ਸਨ, ਜਿਨ੍ਹਾਂ ਨੂੰ ਵੇਚਣ ਅਤੇ ਖਰੀਦਣ ਸਮੇਂ ਵੀ ਬਾਦਲਾਂ ਨੇ ਕਾਫ਼ੀ ਵੱਡਾ ਮੁਨਾਫਾ ਕਮਾਇਆ ਸੀ, ਸੋ ਇਸੇ ਰਾਹ 'ਤੇ ਕਾਂਗਰਸ ਦੀ ਕੈਪਟਨ ਸਰਕਾਰ ਹੁਣ ਯਾਦਗਾਰਾਂ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਹੋਰਨਾਂ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਤੇਜ਼ ਕਰੇ। ਇਸ ਮੌਕੇ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਆਪਣੇ ਸੁੱਖ ਸੇਵਾ ਸਿਮਰਨ ਟਰੱਸਟ ਵਲੋਂ ਪੀੜਤ ਕਿਸਾਨ ਦੇ ਪਰਿਵਾਰ ਨੂੰ ਇੱਕ ਲੱਖ ਰੁਪਏ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ, ਜੋ ਭੋਗ ਵਾਲੇ ਦਿਨ ਪੀੜਤ ਪਰਿਵਾਰ ਨੂੰ ਸੌਂਪੀ ਜਾਵੇਗੀ।

ਇਹ ਵੀ ਪੜ੍ਹੋਂ : ਸਹੁਰੇ ਵੱਲੋਂ ਧਮਕੀਆਂ ਮਿਲਣ ਕਾਰਨ ਪ੍ਰੇਸ਼ਾਨ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ


Baljeet Kaur

Content Editor

Related News