ਸੰਗਤਾਂ ਲਈ 20 ਡਾਲਰ ਦੀ ਫੀਸ ਕੁੱਝ ਵੀ ਨਹੀਂ : ਜਥੇ. ਹਰਪ੍ਰੀਤ ਸਿੰਘ

11/09/2019 11:39:52 AM

ਬਠਿੰਡਾ (ਵਰਮਾ) : ਅਕਾਲ ਤਖਤ ਸਾਹਿਬ ਤੇ ਤਖਤ ਦਮਦਮਾ ਸਾਹਿਬ ਦੇ ਜਥੇ. ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ 9 ਨਵੰਬਰ ਨੂੰ ਸ੍ਰੀ ਕਰਤਾਪੁਰ ਸਾਹਿਬ ਲਾਂਘਾ ਖੋਲ੍ਹਣ ਸਬੰਧੀ ਕਿਹਾ ਕਿ ਇਹ ਦਿਨ ਸਾਡੇ ਲਈ ਬਹੁਤ ਅਹਿਮ ਹੈ, ਜਿਸ ਦੌਰਾਨ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨੂੰ ਵੇਖਣ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਮਿਲ ਲਾਂਘਾ ਖੋਲ੍ਹਣ 'ਚ ਸਹਿਮਤੀ ਜਤਾਈ, ਜਿਸ ਲਈ ਸਿੱਖ ਸੰਗਤ ਉਨ੍ਹਾਂ ਦਾ ਤਹਿ ਦਿਲ ਨਾਲ ਧੰਨਵਾਦ ਕਰਦੀ ਹੈ।

ਸਿੰਘ ਸਾਹਿਬ ਨੇ ਕਿਹਾ ਕਿ ਲਾਂਘਾ ਖੋਲ੍ਹਣ 'ਚ ਜਿਨ੍ਹਾਂ ਆਗੂਆਂ ਦੀ ਭੂਮਿਕਾ ਰਹੀ ਉਹ ਵੀ ਵਧਾਈ ਦੇ ਪਾਤਰ ਹਨ। ਇਹ ਮਾਮਲਾ ਕਈ ਸਾਲਾਂ ਤੋਂ ਲਟਕਿਆ ਹੋਇਆ ਸੀ, ਜਿਸ 'ਤੇ ਪਾਕਿਸਤਾਨ ਦੀ ਇਮਰਾਨ ਸਰਕਾਰ ਨੇ ਵੱਡਾ ਦਿਲ ਵਿਖਾਇਆ ਤੇ ਸਹਿਮਤੀ ਦੇ ਦਿੱਤੀ। ਸਿੰਘ ਸਾਹਿਬ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਪਾਕਿਸਤਾਨ ਵਲੋਂ ਲਾਏ ਗਏ 20 ਡਾਲਰ ਸਿੱਖ ਸੰਗਤਾਂ ਲਈ ਕੋਈ ਵਿਸ਼ੇਸ਼ਤਾ ਨਹੀਂ ਰੱਖਦੇ ਕਿਉਂਕਿ ਜੋ ਸੰਗਤ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਕਰਨਾ ਚਾਹੁੰਦੀ ਹੈ ਉਸ ਦੇ ਲਈ ਇਹ ਪੈਸੇ ਕੁਝ ਵੀ ਨਹੀਂ।

cherry

This news is Content Editor cherry