ਬਦਮਾਸ਼ਾਂ ਨਾਲ ਭਰੀ ਬਠਿੰਡਾ ਜੇਲ 'ਚ ਹੋਵੇਗੀ ਸੀ.ਆਰ.ਪੀ.ਐੈੱਫ. ਦੀ ਤਾਇਨਾਤੀ (ਵੀਡੀਓ)

06/28/2019 4:58:56 PM

ਬਠਿੰਡਾ (ਅਮਿਤ ਸ਼ਰਮਾ) : ਬੀਤੇ ਦਿਨੀਂ ਨਾਭਾ ਜੇਲ ਵਿਚ ਮਹਿੰਦਰਪਾਲ ਬਿੱਟੂ ਦੇ ਕਤਲ ਤੋਂ ਬਾਅਦ ਵੀਰਵਾਰ ਨੂੰ ਲੁਧਿਆਣਾ ਦੀ ਕੇਂਦਰੀ ਜੇਲ ਵਿਚ ਹੋਈ ਫਾਈਰਿੰਗ ਨੂੰ ਦੇਖਦੇ ਹੋਏ ਬਠਿੰਡਾ ਦੀ ਕੇਂਦਰੀ ਜੇਲ ਵਿਚ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਜਲਦੀ ਹੀ ਸੀ.ਆਰ.ਪੀ.ਐੈੱਫ. ਦੀ ਤਾਇਨਾਤੀ ਵੀ ਕਰ ਦਿੱਤੀ ਜਾਏਗੀ। ਇਸ ਸਬੰਧ ਵਿਚ ਭਾਰਤੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਦੇ 3 ਜ਼ਿਲਿਆਂ ਦੀਆਂ ਜੇਲਾਂ ਵਿਚ ਸੀ.ਆਰ.ਪੀ.ਐੈੱਫ. ਦਸਤੇ ਤਾਇਨਾਤ ਕਰਨ ਦੇ ਹੁਕਮ ਜਾਰੀ ਗਏ ਸਨ। ਜਾਣਕਾਰੀ ਮੁਤਾਬਕ ਅੰਮ੍ਰਿਤਸਰ, ਲੁਧਿਆਣਾ ਅਤੇ ਬਠਿੰਡਾ ਦੀਆਂ ਜੇਲਾਂ ਵਿਚ ਸੀ.ਆਰ.ਪੀ.ਐੈੱਫ. ਦਸਤੇ ਤਾਇਨਾਤ ਕੀਤੇ ਜਾਣਗੇ ਅਤੇ ਪੰਜਾਬ ਸਰਕਾਰ ਨੂੰ ਇਸ ਡੈਪੂਟੇਸ਼ਨ ਦਾ ਸਾਰਾ ਖਰਚ ਚੁੱਕਣਾ ਪਏਗਾ।

ਉਂਝ ਕੇਂਦਰੀ ਜੇਲ ਬਠਿੰਡਾ ਵਿਚ ਬੰਦ 1300 ਕੈਦੀਆਂ ਦੀ ਨਿਗਰਾਨੀ ਲਈ 131 ਪੁਲਸ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਅਤੇ ਜਲਦੀ ਹੀ ਸੀ.ਆਰ.ਪੀ.ਐੈੱਫ. ਦਸਤੇ ਨੂੰ ਵੀ ਤਾਇਨਾਤ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਬਠਿੰਡਾ ਜੇਲ ਵਿਚ ਵਿੱਕੀ ਗੌਂਡਰ ਗਰੁੱਪ ਦੇ ਕਈ ਬਦਮਾਸ਼ ਵੀ ਬੰਦ ਹਨ, ਜਿਨ੍ਹਾਂ ਨੂੰ ਸਕਿਓਰਿਟੀ ਸੈਲ ਵਿਚ ਨਿਗਰਾਨੀ ਵਿਚ ਰੱਖਿਆ ਗਿਆ ਹੈ। ਬਠਿੰਡਾ ਜੇਲ ਵਿਚ 18 ਟਾਵਰ ਹਨ, ਜਿਨ੍ਹਾਂ ਵਿਚੋਂ 10 ਟਾਵਰ 'ਤੇ ਹੋਮਗਾਰਡ ਦੇ ਜਵਾਨ ਤਾਇਨਾਤ ਹਨ, ਜਦਕਿ 8 ਟਾਵਰ ਖਾਲ੍ਹੀ ਪਏ ਹਨ।

cherry

This news is Content Editor cherry