ਬਠਿੰਡਾ : ਨਹਿਰ 'ਚੋਂ ਏ.ਕੇ.47 ਅਤੇ ਕਾਰਤੂਸਾਂ ਦਾ ਜਖੀਰਾ ਬਰਾਮਦ

10/18/2019 3:30:24 PM

ਤਲਵੰਡੀ ਸਾਬੋ (ਮਨੀਸ਼) : ਪੰਜਾਬ ਵਿਚ ਹਾਈ ਅਲਰਟ ਦੇ ਚੱਲਦੇ ਪੁਲਸ ਨੂੰ ਬਠਿੰਡਾ ਦੇ ਪਿੰਡ ਮੌੜ ਖੁਰਦ ਵਿਚੋਂ ਨਿਕਲਦੀ ਕੋਟਲਾ ਨਹਿਰ ਵਿਚੋਂ ਵੱਡੀ ਗਿਣਤੀ ਵਿਚ ਏ.ਕੇ. ਪਿਸਤੌਲ ਅਤੇ ਕਾਰਤੂਸਾਂ ਦਾ ਜਖੀਰਾ ਬਰਾਮਦ ਹੋਇਆ ਹੈ। ਉਧਰ ਪੁਲਸ ਨੇ ਕਾਰਤੂਸਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਹਥਿਆਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਕੁੱਝ ਸਮਾਂ ਪਹਿਲਾਂ ਗਣੇਸ਼ ਵਿਸਰਜਨ ਦੌਰਾਨ ਲੋਕਾਂ ਨੇ ਮੂਰਤੀ ਨਾਲ ਪੈਸੇ ਵੀ ਵਿਸਰਜਿਤ ਕੀਤੇ ਸਨ। ਵੀਰਵਾਰ ਨੂੰ ਨਹਿਰ ਵਿਚੋਂ ਪਾਣੀ ਘੱਟ ਹੋਣ 'ਤੇ ਬੱਚੇ ਪੈਸੇ ਲੱਭਣ ਲਈ ਨਹਿਰ ਵਿਚ ਉਤਰ ਗਏੇ। ਇਸ ਦੌਰਾਨ ਉਨ੍ਹਾਂ ਨੂੰ ਨਹਿਰ ਵਿਚੋਂ ਏ.ਕੇ. 47 ਪਿਸਤੌਲ ਦੇ ਮੈਗਜੀਨ ਮਿਲੇ, ਜਿਸ ਤੋਂ ਬਾਅਦ ਉਨ੍ਹਾਂ ਨੇ ਉਕਤ ਮੈਗਜੀਨ ਨੂੰ ਬਾਹਰ ਕੱਢ ਦਿੱਤਾ। ਜਦੋਂ ਇਸ ਦਾ ਪਤਾ ਉਥੇ ਮੌਜੂਦ ਲੋਕਾਂ ਨੂੰ ਲੱਗਾ ਤਾਂ ਉਨ੍ਹਾਂ ਨੇ ਬੱਚਿਆਂ ਤੋਂ ਮੈਗਜੀਨ ਨਹਿਰ ਵਿਚ ਸੁੱਟਵਾ ਦਿੱਤੇ। ਇਸ ਤੋਂ ਬਾਅਦ ਸਬ-ਇੰਸਪੈਕਟਰ ਗਗਨਦੀਪ ਕੌਰ, ਏ.ਐਸ.ਆਈ. ਕਰਮਜੀਤ ਸਿੰਘ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਦੀ ਮੌਜੂਦਗੀ ਵਿਚ ਏ.ਕੇ. 47 ਪਿਸਤੌਲ ਦੇ 3 ਦਰਜਨ ਦੇ ਕਰੀਬ ਮੈਗਜੀਨ ਅਤੇ 9 ਐਮ.ਐਮ. ਪਿਸਤੌਲ ਦੇ ਕਾਰਤੂਸਾਂ ਨੂੰ ਕਬਜ਼ੇ ਵਿਚ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ।
 

cherry

This news is Content Editor cherry