ਖੁੱਲ੍ਹੇ ਆਸਮਾਨ ਹੇਠ ਪੋਹ ਦੀਆਂ ਰਾਤਾਂ ਕੱਟਣ ਲਈ ਮਜ਼ਬੂਰ ਇਹ ਗਰੀਬ ਲੋਕ (ਵੀਡੀਓ)

12/28/2018 2:58:20 PM

ਬਠਿੰਡਾ(ਅਮਿਤ)— ਬਠਿੰਡਾ ਜ਼ਿਲੇ ਦਾ ਤਾਪਮਾਨ 0.9 ਡਿਗਰੀ 'ਤੇ ਪਹੁੰਚ ਗਿਆ ਹੈ ਜਿਸ ਕਾਰਨ ਠੰਡ ਬਹੁਤ ਜ਼ਿਆਦਾ ਵਧ ਗਈ ਹੈ। ਇਸ ਵਧਦੀ ਠੰਡ ਕਾਰਨ ਗਰੀਬ ਪਰੇਸ਼ਾਨ ਹੋਏ ਪਏ ਹਨ, ਖਾਸ ਕਰਕੇ ਜਿਨ੍ਹਾਂ ਗਰੀਬਾਂ ਕੋਲ ਰਹਿਣ ਲਈ ਕੋਈ ਜਗ੍ਹਾ ਵੀ ਨਹੀਂ ਹੈ ਉਨ੍ਹਾਂ ਲਈ ਠੰਡੀਆਂ ਰਾਤਾਂ ਕੱਟਣੀਆਂ ਬਹੁਤ ਔਖੀਆਂ ਹੋਈਆਂ ਪਈਆਂ ਹਨ। ਕਿਉਂਕਿ ਉਨ੍ਹਾਂ ਲੋਕਾਂ ਨੂੰ ਸੜਕਾਂ ਦੇ ਕੰਢੇ ਖੁੱਲ੍ਹੇ ਆਸਮਾਨ ਹੇਠਾਂ ਸੌਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।

ਇਸ ਬਾਰੇ ਵਿਚ ਜਦੋਂ ਬਠਿੰਡਾ ਦੀ ਜੀ.ਟੀ. ਰੋਡ ਸੜਕ ਕੰਢੇ ਸੌਂ ਰਹੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਠੰਡੀਆਂ ਰਾਤਾਂ ਵਿਚ ਉਹ ਖੁੱਲ੍ਹੇ ਆਸਮਾਨ ਹੇਠਾਂ ਸੌਣ ਲਈ ਮਜ਼ਬੂਰ ਹਨ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਗਰੀਬਾਂ ਦੀ ਜਲਦੀ ਤੋਂ ਜਲਦੀ ਮਦਦ ਕਰੇ।

cherry

This news is Content Editor cherry