ਪ੍ਰੀ-ਵੈਡਿੰਗ ਸ਼ੂਟ ਲਈ ਨੌਜਵਾਨਾਂ ਨੂੰ ਲੁਭਾਉਣ ਲੱਗੇ ਮਿੱਟੀ ਦੇ ਕੱਚੇ ਘਰ

09/30/2019 1:33:24 PM

ਬਠਿੰਡਾ (ਵੈੱਬ ਡੈਸਕ) : ਪੰਜਾਬ ਵਿਚ ਪ੍ਰੀ-ਵੈਡਿੰਗ ਸ਼ੂਟ ਦਾ ਚਲਣ ਤੇਜੀ ਨਾਲ ਵੱਧ ਰਿਹਾ ਹੈ। ਇਸ ਵਿਚ ਖਾਸ ਗੱਲ ਇਹ ਹੈ ਕਿ ਹੁਣ ਲੋਕ ਫੋਟੋਸ਼ੂਟ ਲਈ ਹੋਟਲਾਂ ਅਤੇ ਸਟੂਡੀਓ ਦੀ ਬਜਾਏ ਕੱਚੇ ਘਰਾਂ ਨੂੰ ਪਹਿਲ ਦੇ ਰਹੇ ਹਨ। ਉਥੇ ਹੀ ਪਿੰਡਾਂ ਅਤੇ ਕਸਬਿਆਂ ਦੇ ਲੋਕ ਵੀ ਮਿੱਟੀ ਦੇ ਘਰ ਬਣਾ ਕੇ ਇਸ ਦਾ ਫਾਇਦਾ ਚੁੱਕ ਰਹੇ ਹਨ, ਕਿਉਂਕਿ ਇਨ੍ਹਾਂ ਘਰਾਂ ਵਿਚ ਹੀ ਫੋਟੋਸ਼ੂਟ ਹੁੰਦਾ ਹੈ ਅਤੇ ਇਸ ਦੇ ਉਨ੍ਹਾਂ ਨੂੰ ਪੈਸੇ ਮਿਲ ਜਾਂਦੇ ਹਨ।

ਇਨ੍ਹਾਂ ਕੱਚੇ ਘਰਾਂ ਵਿਚ ਪੰਜਾਬੀ ਸੱਭਿਆਚਾਰ ਦੀਆਂ ਸਾਰੀਆਂ ਚੀਜਾਂ ਮੁਹੱਈਆਂ ਕਰਾਈਆਂ ਜਾਂਦੀਆਂ ਹਨ, ਜੋ ਫੋਟੋਸ਼ੂਟ ਨੂੰ ਚਾਰ ਚੰਨ ਲਗਾ ਦਿੰਦੀਆਂ ਹਨ। ਉਥੇ ਹੀ ਪ੍ਰੀ-ਵੈਡਿੰਗ ਸ਼ੂਟ ਲਈ ਫੋਟੋਗ੍ਰਾਫਰ 30 ਹਜ਼ਾਰ ਤੋਂ ਲੈ ਕੇ 1 ਲੱਖ ਜਾਂ ਇਸ ਤੋਂ ਵੱਧ ਦਾ ਪੈਕੇਜ ਦੇ ਰਹੇ ਹਨ। ਇਸ ਤੋਂ ਇਲਾਵਾ ਲੋਕੇਸ਼ਨ ਦਾ ਖਰਚ ਵੱਖ ਤੋਂ ਦੇਣਾ ਪੈਂਦਾ ਹੈ। ਜੇਕਰ ਫੋਟੋਸ਼ੂਟ ਦੌਰਾਨ ਜੀਪ, ਟਰੈਕਟਰ, ਬੁਲੇਟ, ਮੋਟਰਸਾਈਕਲ ਦਾ ਇਸਤੇਮਾਲ ਕਰਨਾ ਹੈ ਤਾਂ ਇਸ ਦੇ ਵੱਖ ਤੋਂ ਪੈਸੇ ਦੇਣੇ ਪੈਂਦੇ ਹਨ। ਦੇਖਿਆ ਜਾਵੇ ਤਾਂ ਹੁਣ ਹਰ ਇਕ ਜ਼ਿਲੇ ਵਿਚ ਫੋਟੋਸ਼ੂਟ ਲਈ ਅਜਿਹੇ ਕੱਚੇ ਘਰ ਆਮ ਹੀ ਮਿਲ ਜਾਂਦੇ ਹਨ।

cherry

This news is Content Editor cherry