ਹੈਂ! ਮੇਰੀ ਪਹਿਲੀ ਵੋਟ ਵੀ ਕੋਈ ਹੋਰ ਹੀ ਪਾ ਗਿਆ

05/20/2019 10:23:53 AM

ਬਠਿੰਡਾ (ਬਲਵਿੰਦਰ) : ਹਲਕਾ ਬਠਿੰਡਾ ਅਧੀਨ ਇਕ ਬੂਥ 'ਤੇ ਪਹਿਲੀ ਵਾਰ ਵੋਟ ਪਾਉਣ ਪਹੁੰਚੀ ਇਕ ਲੜਕੀ ਉਦੋਂ ਬੜੀ ਨਿਰਾਸ਼ਾ ਸਹਿਣ ਕਰਨੀ ਪਈ ਜਦੋਂ ਉਸਨੂੰ ਪਤਾ ਲੱਗਾ ਕਿ ਉਸਦੀ ਵੋਟ ਪਹਿਲਾਂ ਹੀ ਭੁਗਤ ਚੁੱਕੀ ਹੈ। ਵਾਰਡ ਨੰ. 31 ਦੀ ਵਸਨੀਕ ਮਨਦੀਪ ਕੌਰ ਨੇ ਦੱਸਿਆ ਕਿ ਬੂਥ ਨੰ. 188, ਗੁੱਡਵਿਲ ਸਕੂਲ ਵਿਖੇ ਉਹ ਵੋਟ ਪਾਉਣ ਪਹੁੰਚੀ ਤਾਂ ਚੋਣ ਅਮਲੇ ਨੇ ਦੱਸਿਆ ਕਿ ਉਸਦੀ ਵੋਟ ਪਹਿਲਾਂ ਹੀ ਭੁਗਤ ਚੁੱਕੀ ਹੈ। ਉਸ ਨੇ ਮੌਕੇ 'ਤੇ ਮੌਜੂਦ ਚੋਣ ਅਧਿਕਾਰੀ ਤੋਂ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਸਾਰੀ ਤਸੱਲੀ ਕਰਨ ਤੋਂ ਬਾਅਦ ਫੈਸਲਾ ਦਿੱਤਾ ਕਿ ਉਸ ਦੀ ਵੋਟ ਭੁਗਤ ਚੁੱਕੀ ਹੈ ਤੇ ਹੁਣ ਉਹ ਆਪਣੇ ਅਧਿਕਾਰ ਦੀ ਵਰਤੋਂ ਨਹੀਂ ਕਰ ਸਕਦੇ।

ਮਨਦੀਪ ਕੌਰ ਨੇ ਕਿਹਾ ਕਿ ਇਹ ਸਰਾਸਰ ਗਲਤ ਹੈ ਕਿ ਉਸ ਨੂੰ ਆਪਣੇ ਅਧਿਕਾਰ ਦੀ ਵਰਤੋਂ ਕਰਨ ਤੋਂ ਵਾਂਝੇ ਰਹਿਣਾ ਪਿਆ। ਇਸ ਲਈ ਮਾਮਲੇ ਦੀ ਪੜਤਾਲ ਹੋਣੀ ਚਾਹੀਦੀ ਹੈ। ਸ਼ੱਕ ਹੈ ਕਿ ਕਿਸੇ ਹੋਰ ਨੇ ਜਾਣਬੁੱਝ ਕੇ ਉਸ ਦੀ ਵੋਟ ਦਾ ਭੁਗਤਾਉਣ ਕਰਵਾਇਆ ਤੇ ਹੋ ਸਕਦਾ ਹੈ ਕਿ ਇਸ ਬੂਥ 'ਤੇ ਹੋਰ ਵੀ ਕਈ ਵੋਟਾਂ ਇਸੇ ਤਰ੍ਹਾਂ ਜਾਅਲੀ ਭੁਗਤਾਈਆਂ ਗਈਆਂ ਹੋਣ।

ਵੋਟਰ ਲੜਕੀ ਦੁਬਾਰਾ ਵੋਟ ਪਾਉਣ ਆਈ : ਚੋਣ ਅਧਿਕਾਰੀ
ਆਪਣਾ ਨਾਂ ਦੱਸਣ ਤੋਂ ਅਸਮਰਥ ਚੋਣ ਅਧਿਕਾਰੀ ਦਾ ਕਹਿਣਾ ਸੀ ਕਿ ਇਹ ਲੜਕੀ ਪਹਿਲਾਂ ਵੋਟ ਪਾ ਚੁੱਕੀ ਹੈ, ਉਨ੍ਹਾਂ ਕੋਲ ਸਾਰੇ ਸਬੂਤ ਮੌਜੂਦ ਹਨ। ਹੁਣ ਇਹ ਦੁਬਾਰਾ ਵੋਟ ਪਾਉਣ ਆਈ ਤਾਂ ਇਸ ਨੂੰ ਵੋਟ ਨਹੀਂ ਪਾਉਣ ਦਿੱਤੀ ਗਈ। ਫਿਰ ਵੀ ਉਕਤ ਦੇ ਵੋਟ ਨਾ ਪਾਉਣ ਦਾ ਦਾਅਵਾ ਕਰਨ 'ਤੇ ਉਕਤ ਦੀ ਟੈਂਡਰ ਵੋਟ ਭੁਗਤਾਈ ਗਈ ਹੈ। ਜਦੋਂਕਿ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ 'ਚ ਵੀ ਲਿਆਂਦਾ ਗਿਆ ਹੈ।

cherry

This news is Content Editor cherry