JNU ''ਚ ਹਿੰਸਾ ''ਤੇ ਭੜਕੇ ਪੰਜਾਬ ਦੇ ਵਿਦਿਆਰਥੀ, ਦੋਸ਼ੀਆਂ ਖਿਲਾਫ ਕੀਤੀ ਕਾਰਵਾਈ ਦੀ ਮੰਗ (ਵੀਡੀਓ)

01/06/2020 2:11:15 PM

ਬਠਿੰਡਾ (ਕੁਨਾਲ) : ਦਿੱਲੀ ਵਿਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ( ਜੇ.ਐੱਨ.ਯੂ.) ਦੇ ਵਿਦਿਆਰਥੀਆਂ 'ਤੇ ਹੋਏ ਹਮਲੇ ਤੋਂ ਬਾਅਦ ਬਠਿੰਡਾ ਦੇ ਰਾਜਿੰਦਰਾ ਕਾਲਜ ਦੇ ਵਿਦਿਆਰਥੀਆਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਏ.ਬੀ.ਵੀ.ਪੀ. ਖਿਲਾਫ ਜੰਮ ਕੇ ਭੜਾਸ ਕੱਢੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸ਼ਹਿ 'ਤੇ ਵਿਦਿਆਰਥੀਆਂ ਨਾਲ ਧੱਕਾ ਹੋ ਰਿਹਾ ਹੈ।

ਦੱਸ ਦੇਈਏ ਕਿ ਬੀਤੇ ਦਿਨ ਜੇ.ਐੱਨ.ਯੂ. ਦੇ ਕੈਂਪਸ ਵਿਚ ਲਾਠੀਆਂ ਨਾਲ ਲੈਸ ਕੁੱਝ ਨਕਾਬਪੋਸ਼ਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਲਹੁ-ਲੁਹਾਨ ਕਰ ਦਿੱਤਾ। ਹਮਲੇ ਵਿਚ ਜੇ.ਐੱਨ.ਯੂ. ਦੇ ਵਿਦਿਆਰਥੀ ਸੰਘ ਦੀ ਪ੍ਰਧਾਨ ਆਇਸ਼ੀ ਘੋਸ਼ ਅਤੇ ਕਈ ਹੋਰ ਵਿਦਿਆਰਥੀ ਜ਼ਖਮੀ ਹੋ ਗਏ। ਖੱਬੇਪੱਖੀਆਂ ਵੱਲੋਂ ਸਮਰਥਨ ਹਾਸਲ ਜੇ.ਐੱਨ.ਯੂ.ਐੱਸ.ਯੂ. ਅਤੇ ਏ.ਬੀ.ਵੀ.ਪੀ. ਨੇ ਇਸ ਹਿੰਸਾ ਲਈ ਇਕ-ਦੂਜੇ ਨੂੰ ਦੋਸ਼ੀ ਠਹਿਰਾਇਆ ਹੈ। ਵਿਦਿਆਰਥੀ ਸੰਘ ਨੇ ਦੋਸ਼ ਲਗਾਇਆ ਕਿ ਏ.ਬੀ.ਵੀ.ਪੀ. ਮੈਂਬਰਾਂ ਵੱਲੋਂ ਕੀਤੇ ਗਏ ਪਥਰਾਅ ਵਿਚ ਘੋਸ਼ ਸਮੇਤ ਉਸ ਦੇ 25 ਮੈਂਬਰ ਜ਼ਖਮੀ ਹੋਏ ਹਨ। ਉਥੇ ਹੀ ਆਰ.ਐੱਸ.ਐੱਸ. ਸਮਰਥਿਤ ਵਿਦਿਆਰਥੀਆਂ ਦੇ ਸੰਗਠਨ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਮੈਂਬਰਾਂ 'ਤੇ ਖੱਬੇਪੱਖੀਆਂ ਨਾਲ ਸਬੰਧਤ ਵਿਦਿਆਰੀ ਸੰਗਠਨਾਂ ਨੇ ਹਮਲਾ ਕੀਤਾ, ਜਿਸ ਵਿਚ ਉਨ੍ਹਾਂ ਦੇ 25 ਲੋਕ ਜ਼ਖਮੀ ਹੋ ਗਏ ਅਤੇ 11 ਲਾਪਤਾ ਹੋ ਗਏ ਹਨ।

cherry

This news is Content Editor cherry