ਨਸ਼ੇ ਦੀ ਦਲ-ਦਲ ਨੇ 8ਵੀਂ ਦੀ ਵਿਦਿਆਰਥਣ ਨੂੰ HIV ਰੋਗੀ ਬਣਾਇਆ

03/21/2019 12:48:25 PM

ਬਠਿੰਡਾ(ਵੈੱਬ ਡੈਸਕ) : ਨਸ਼ੇ ਦਾ ਕਾਰੋਬਾਰ ਹੁਣ ਸਕੂਲਾਂ ਨੂੰ ਵੀ ਆਪਣੀ ਲਪੇਟ ਵਿਚ ਲੈਣ ਲੱਗਾ ਹੈ। ਅਜਿਹਾ ਹੀ ਇਕ ਮਾਮਲਾ ਰਾਮਾ ਮੰਡੀ ਵਿਚ ਸਾਹਮਣੇ ਆਇਆ ਹੈ, ਜਿੱਥੇ ਇਕ 14 ਸਾਲ ਦੀ ਸਕੂਲੀ ਵਿਦਿਆਰਥਣ ਨੂੰ ਨਸ਼ੇ ਦੀ ਦਲ-ਦਲ ਵਿਚ ਧੱਕ ਦਿੱਤਾ ਗਿਆ ਅਤੇ ਹੁਣ ਬੀਮਾਰ ਹੈ। ਇਹੀ ਨਹੀਂ ਪੀੜਤ ਐੈੱਚ.ਆਈ.ਵੀ. ਪਾਜ਼ੀਟਿਵ ਵੀ ਹੈ। ਬਠਿੰਡਾ ਦੇ ਇਕ ਹਸਪਤਾਲ ਵਿਚ ਦਾਖਲ ਪੀੜਤ ਕੁੜੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਇਕ ਪ੍ਰਾਈਵੇਟ ਸਕੂਲ ਵਿਚ 8ਵੀਂ ਵਿਚ ਪੜ੍ਹਦੀ ਹੈ ਅਤੇ ਉਸ ਦੀ ਕੁੱਝ ਸਮਾਂ ਪਹਿਲਾਂ ਹੀ ਇਲਾਕੇ ਦੀਆਂ 3-4 ਕੁੜੀਆਂ, ਜੋ ਕਿ 11ਵੀਂ ਦੀਆਂ ਵਿਦਿਆਰਥਣਾਂ ਹਨ, ਨਾਲ ਮੁਲਾਕਾਤ ਹੋਈ ਸੀ। ਇਕ ਦਿਨ ਉਨ੍ਹਾਂ ਨੇ ਉਸ ਨੂੰ ਚਿੱਟੇ ਰੰਗ ਦਾ ਪਦਾਰਥ ਲਿਆ ਕੇ ਦਿਖਾਇਆ ਜੋ ਦੇਖਣ ਵਿਚ ਪਾਊਡਰ ਵਰਗਾ ਸੀ। ਉਨ੍ਹਾਂ ਨੇ ਉਸ ਨੂੰ ਦੋਸਤੀ ਦਾ ਹਵਾਲਾ ਦੇ ਕੇ ਉਸ ਨੂੰ ਪਦਾਰਥ ਸੂੰਘਣ ਲਈ ਕਿਹਾ ਅਤੇ ਕੁੜੀਆਂ ਦੀ ਗੱਲ ਮੰਨ ਕੇ ਉਸ ਨੇ ਉਹ ਪਦਾਰਥ ਸੂੰਘ ਲਿਆ। ਵਿਦਿਆਰਥਣ ਨੇ ਦੱਸਿਆ ਕਿ ਉਹ ਪਿਛਲੇ ਇਕ ਸਾਲ ਤੋਂ ਇਹ ਨਸ਼ਾ ਲੈ ਰਹੀ ਹੇ।

ਪਿੰਡ ਦੇ ਮੁੰਡੇ ਵੇਚਦੇ ਹਨ ਨਸ਼ਾ :
ਵਿਦਿਆਰਥਣ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਰਹਿਣ ਵਾਲੇ ਕੁੱਝ ਨੌਜਵਾਨ ਉਨ੍ਹਾਂ ਦੇ ਗਰੁੱਪ ਨੂੰ ਇਹ ਨਸ਼ਾ ਲਿਆ ਕੇ ਦਿੰਦੇ ਹਨ। ਉਸ ਨੇ ਦੱਸਿਆ ਕਿ ਉਹ ਉਨ੍ਹਾਂ ਨੂੰ ਨਹੀਂ ਜਾਣਦੀ, ਕੁੜੀਆਂ ਕੋਲ ਹੀ ਨਸ਼ਾ ਆਉਂਦਾ ਸੀ।

ਨਸ਼ਾ ਛੱਡਣਾ ਚਾਹੁੰਦੀ ਹੈ ਪੀੜਤਾ :
ਹਸਪਤਾਲ ਵਿਚ ਦਾਖਲ ਕੁੜੀ ਨੇ ਦੱਸਿਆ ਕਿ ਹੁਣ ਉਹ ਨਸ਼ਾ ਛੱਡਣਾ ਚਾਹੁੰਦੀ ਹੈ। ਉਸ ਨੇ ਆਪਣੀਆਂ ਸਹੇਲੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਨਸ਼ਾ ਛੱਡ ਦੇਣ।

cherry

This news is Content Editor cherry