ਬਟਾਲਾ ਪੁਲਸ ਨੂੰ ਨਹੀਂ ਮਿਲਿਆ ਲਾਰੈਂਸ ਬਿਸ਼ਨੋਈ ਦਾ ਹੋਰ ਜੁਡੀਸ਼ੀਅਲ ਰਿਮਾਂਡ, ਮੁੜ ਮੁਹਾਲੀ ਭੇਜਿਆ

08/21/2022 10:33:32 AM

ਬਟਾਲਾ (ਬੇਰੀ) - ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬਟਾਲਾ ਦੀ ਮਾਣਯੋਗ ਅਦਾਲਤ ’ਚ ਇਕ ਕਤਲ ਦੇ ਮਾਮਲੇ ’ਚ ਪੇਸ਼ ਕੀਤਾ ਗਿਆ, ਜਿੱਥੇ ਬਟਾਲਾ ਪੁਲਸ ਨੇ ਹੋਰ ਰਿਮਾਂਡ ਦੀ ਮੰਗ ਕੀਤੀ ਸੀ। ਮਾਣਯੋਗ ਜੱਜ ਵੱਲੋਂ ਹੋਰ ਰਿਮਾਂਡ ਨਾ ਦਿੱਤੇ ਜਾਣ ਕਾਰਨ ਲਾਰੈਂਸ ਬਿਸ਼ਨੋਈ ਨੂੰ ਮੁੜ ਮੁਹਾਲੀ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬਟਾਲਾ ਪੁਲਸ ਨੇ ਇਕ ਕਤਲ ਦੇ ਮਾਮਲੇ ’ਚ ਪੁੱਛਗਿੱਛ ਲਈ 12 ਅਗਸਤ ਨੂੰ 8 ਦਿਨਾਂ ਦਾ ਜੁਡੀਸ਼ੀਅਲ ਰਿਮਾਂਡ ਲਿਆ ਸੀ। ਸੁਰੱਖਿਆ ਕਾਰਨਾਂ ਨੂੰ ਲੈ ਕੇ ਲਾਰੈਂਸ ਬਿਸ਼ਨੋਈ ਨੂੰ ਖਰੜ ਸੀ. ਆਈ. ਏ. ਸਟਾਫ ’ਚ ਰੱਖਿਆ ਗਿਆ ਸੀ, ਜਿਥੇ ਬਟਾਲਾ ਪੁਲਸ ਪੁੱਛਗਿੱਛ ਕਰਨ ਲਈ ਜਾਂਦੀ ਰਹੀ ਹੈ। 

ਪੜ੍ਹੋ ਇਹ ਵੀ ਖ਼ਬਰ: ਚੰਡੀਗੜ੍ਹ ’ਚ ਵਾਪਰੀ ਘਟਨਾ: ਮਾਮੇ ਨੇ ਚਾਕੂ ਨਾਲ ਕੀਤਾ ਭਾਣਜੀ ਦਾ ਕਤਲ, ਲਹੂ-ਲੁਹਾਨ ਮਿਲੀ ਲਾਸ਼

ਬੀਤੇ ਦਿਨ ਗੈਂਗਸਟਰ ਲਾਰੈਂਸ ਨੂੰ ਬਟਾਲਾ ਦੇ ਕੋਰਟ ਵਿਚ ਜੱਜ ਮਨਪ੍ਰੀਤ ਸਿੰਘ ਸੋਹੀ ਦੀ ਅਦਾਲਤ ਵਿਚ ਪੇਸ਼ ਕਰ ਕੇ ਬਟਾਲਾ ਪੁਲਸ ਨੇ ਹੋਰ ਰਿਮਾਂਡ ਦੀ ਮੰਗ ਕੀਤੀ ਸੀ ਪਰ ਮਾਣਯੋਗ ਜੱਜ ਵੱਲੋਂ ਹੋਰ ਰਿਮਾਂਡ ਨਾ ਦਿੱਤੇ ਜਾਣ ਕਾਰਨ ਲਾਰੈਂਸ ਬਿਸ਼ਨੋਈ ਨੂੰ ਭਾਰੀ ਸੁਰੱਖਿਆ ਹੇਠ ਮੁਹਾਲੀ ਲਈ ਰਵਾਨਾ ਕਰ ਦਿੱਤਾ ਗਿਆ। ਲਾਰੈਂਸ ਬਿਸ਼ਨੋਈ ਦੀ ਅਦਾਲਤ ’ਚ ਪੇਸ਼ੀ ਸਮੇਂ ਮੀਡੀਆ ਕਰਮੀਆਂ ਨੂੰ ਵੀ ਕੋਰਟ ’ਚ ਦਾਖਲ ਨਹੀਂ ਹੋਣ ਦਿੱਤਾ ਗਿਆ ਅਤੇ ਕੋਰਟ ਨੂੰ ਸਵੇਰ ਤੋਂ ਹੀ ਪੁਲਸ ਛਾਉਣੀ ’ਚ ਤਬਦੀਲ ਕਰ ਦਿੱਤਾ ਸੀ। ਲਾਰੈਂਸ ਨੂੰ ਬਿਸ਼ਨੋਈ ਨੂੰ ਏ. ਜੀ. ਟੀ. ਐੱਫ. ਪੁਲਸ ਹਵਾਲੇ ਕਰ ਕੇ ਭਾਰੀ ਸੁਰੱਖਿਆ ਪ੍ਰਬੰਧਾਂ ਦੇ ਹੇਠ ਮੁਹਾਲੀ ਲਈ ਭੇਜ ਦਿੱਤਾ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ: ਪੰਜਾਬ ਅਤੇ ਹਰਿਆਣਾ ਸਕੱਤਰੇਤ ’ਚ ਮਿਲਿਆ ਸ਼ੱਕੀ ਬੈਗ ; ਪੁਲਸ ਨੇ ਕਿਹਾ- ਮਾਕ ਡਰਿੱਲ

rajwinder kaur

This news is Content Editor rajwinder kaur