'ਲਿਵ ਇਨ ਰਿਲੇਸ਼ਨਸ਼ਿਪ' ਦਾ ਖੌਫਨਾਕ ਅੰਜਾਮ, ਪ੍ਰੇਮੀ ਜੋੜੇ ਨੇ ਬੱਚਿਆਂ ਸਣੇ ਖਾਧਾ ਜ਼ਹਿਰ (ਵੀਡੀਓ)

02/05/2019 12:00:45 PM

ਬਟਾਲਾ (ਗੁਰਪ੍ਰੀਤ)— ਬਟਾਲਾ ਦੇ ਪਿੰਡ ਬਹਾਦਰ ਹੁਸੈਨ 'ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿ ਰਹੇ ਇਕ ਜੋੜੇ ਨੇ ਆਪਣੇ ਦੋ ਬੱਚਿਆਂ ਸਣੇ ਜ਼ਹਿਰ ਖਾ ਲਿਆ। ਦੋਵਾਂ ਬੱਚਿਆਂ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ , ਜਦਕਿ ਪ੍ਰੇਮੀ ਜੋੜੇ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿਥੇ ਦੋਵਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਦਰਅਸਲ, ਪਤੀ ਦੀ ਮੌਤ ਤੋਂ ਬਾਅਦ ਨਰਗਿਸ ਨਾਂ ਦੀ ਔਰਤ ਆਪਣੇ ਪ੍ਰੇਮੀ ਜਸਵਿੰਦਰ ਸਿੰਘ ਨਾਲ ਰਹਿ ਰਹੀ ਸੀ। ਨਰਗਿਸ ਦੇ ਦੋ ਬੱਚੇ 17 ਸਾਲਾ ਦੀ ਧੀ ਹੈਪੀ ਤੇ 14 ਸਾਲਾ ਪੁੱਤਰ ਰਾਹੁਲ ਵੀ ਉਸ ਦੇ ਨਾਲ ਹੀ ਸਨ ਪਰ ਦੋਵਾਂ ਦੇ ਪਰਿਵਾਰਾਂ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ, ਜਿਸ ਕਾਰਨ ਆਏ ਦਿਨ ਘਰ ਵਿਚ ਕਲੇਸ਼ ਰਹਿੰਦਾ ਸੀ। ਰੋਜ਼ ਦੇ ਕਲੇਸ਼ ਤੋਂ ਤੰਗ ਆ ਕੇ ਨਗਰਿਸ ਤੇ ਜਸਵਿੰਦਰ ਨੇ ਬੱਚਿਆਂ ਸਮੇਤ ਸਲਫਾਸ ਖਾ ਲਈ।

ਉਧਰ ਪੁਲਸ ਨੇ ਦੋਵਾਂ ਦੇ ਬਿਆਨ ਦਰਜ ਕਰ ਲਏ ਹਨ ਤੇ ਬੱਚਿਆਂ ਦੀਆਂ ਲਾਸ਼ਾਂ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੋ ਸਕਦਾ ਹੈ ਕਿ ਇਲਾਜ ਤੋਂ ਨਰਗਿਸ ਦਾ ਪਿਆਰ ਬਚ ਜਾਵੇ ਪਰ ਉਸ ਨੂੰ ਪਿਆਰ ਦੀ ਕੀਮਤ ਆਪਣੀ ਮਮਤਾ ਨੂੰ ਮਾਰ ਕੇ ਚੁਕਾਉਣੀ ਪਈ ਹੈ।

cherry

This news is Content Editor cherry