ਕੱਲ੍ਹ ਬਟਾਲਾ ''ਚ ਵਾਪਰ ਸਕਦਾ ਸੀ ਇਸ ਤੋਂ ਵੱਡਾ ਕਹਿਰ, ਨੇੜੇ ਸੀ ਬੱਚਿਆ ਦਾ ਸਕੂਲ

09/05/2019 1:39:56 PM

ਬਟਾਲਾ : ਬੁੱਧਵਾਰ ਦੁਪਹਿਰ 3.40 ਵਜੇ ਗੁਰੂ ਤੇਗ ਬਹਾਦਰ ਕਾਲੋਨੀ ਦੇ ਰਿਹਾਇਸ਼ੀ ਇਲਾਕੇ 'ਚ ਸਥਿਤ 22 ਸਾਲ ਪੁਰਾਣੀ ਨਾਜਾਇਜ਼ ਪਟਾਕਾ ਫੈਕਟਰੀ ਹੋਏ ਧਮਾਕੇ 'ਚ 23 ਲੋਕਾਂ ਦੀ ਮੌਤ ਹੋ ਜਦਕਿ 4 ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਸ ਇਲਾਕੇ 'ਚ 10 ਹਜ਼ਾਰ ਤੋਂ ਵੱਧ ਲੋਕ ਰਹਿੰਦੇ ਹਨ। ਧਮਾਕਾ ਇਨਾਂ ਜ਼ਬਦਸਤ ਸੀ ਕਿ ਲਾਸ਼ਾਂ ਕਈ ਮੀਟਰ ਦੂਰ ਜਾ ਕੇ ਸੜਕ ਤੇ ਨਾਲੇ 'ਚ ਡਿੱਗੀਆਂ। ਇਸ ਧਮਾਕੇ ਨਾਲ 500 ਮੀਟਰ ਤੱਕ ਦਾ ਇਲਾਕਾ ਦਹਿਲ ਗਿਆ। ਉਥੇ ਹੀ 50 ਗਜ਼ ਦੂਰੀ 'ਤੇ ਸੇਂਟ ਫ੍ਰਾਂਸਿਸ ਸਕੂਲ ਵੀ ਹੈ, ਜਿਸ 'ਚ 3300 ਬੱਚੇ ਪੜ੍ਹਦੇ ਹਨ। ਇਸ ਸਕੂਲ 'ਚ ਅੱਧਾ ਘੰਟਾ ਪਹਿਲਾਂ ਹੀ ਸਕੂਲ 'ਚ ਛੁੱਟੀ ਹੋਈ ਸੀ ਤੇ ਕਰੀਬ 1500 ਬੱਚੇ ਇਥੋਂ ਨਿਕਲੇ ਸਨ।  


ਦੱਸ ਦੇਈਏ ਕਿ ਜਨਵਰੀ 2017 'ਚ ਵੀ ਇਸ ਫੈਕਟਰੀ 'ਚ ਧਮਾਕਾ ਹੋਇਆ ਸੀ, ਜਿਸ 'ਚ ਦੋ ਕਾਰੀਗਰ ਜ਼ਖਮੀ ਹੋ ਗਏ ਸਨ। ਉਸ ਸਮੇਂ ਵੀ ਲੋਕਾਂ ਨੇ ਰਿਹਾਇਸ਼ੀ ਇਲਾਕੇ 'ਚ ਫੈਕਟਰੀ ਹੋਣ 'ਤੇ ਵਿਰੋਧ ਜਤਾਇਆ ਸੀ ਤੇ ਸ਼ਿਕਾਇਤ ਕੀਤੀ ਸੀ। ਜੇਕਰ ਉਸ ਸਮੇਂ ਵੀ ਪ੍ਰਸ਼ਾਸਨ ਵਲੋਂ ਕਾਰਵਾਈ ਕੀਤੀ ਜਾਂਦੀ ਤਾਂ ਅਜਿਹਾ ਇਨਾਂ ਵੱਡਾ ਹਾਦਸਾ ਨਾ ਵਾਪਰਦਾ। 


 

Baljeet Kaur

This news is Content Editor Baljeet Kaur