ਬੱਚਿਆਂ ਦੀ ਲੜਾਈ ਨੇ ਧਾਰਿਆ ਖੂਨੀ ਰੂਪ, ਚੱਲੀਆਂ ਗੋਲੀਆਂ

03/05/2020 3:21:57 PM

ਬਟਾਲਾ (ਗੁਰਪ੍ਰੀਤ ਚਾਵਲਾ) : ਬਟਾਲਾ ਦੇ ਪਿੰਡ ਢਡਿਆਲਾ ਨੱਤ 'ਚ ਬੱਚਿਆਂ ਦੀ ਆਪਸੀ ਲੜਾਈ ਨੇ ਉਸ ਵੇਲੇ ਖੂਨੀ ਰੂਪ ਧਾਰ ਲਿਆ ਜਦੋਂ ਇਹ ਝਗੜਾ ਵੱਡਿਆਂ ਤੱਕ ਪਹੁੰਚ ਗਿਆ। ਦੋਵੇਂ ਪਰਿਵਾਰਾਂ ਨੇ ਇਕ ਦੂਜੇ 'ਤੇ ਇੱਟਾ-ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ। ਇੰਨਾ ਹੀ ਨਹੀਂ ਇਕ ਧਿਰ ਨੇ ਤਾਂ ਦੂਜੀ 'ਤੇ ਗੋਲੀਆਂ ਤੱਕ ਵੀ ਚਲਾ ਦਿੱਤੀਆਂ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਗੁੰਡਾਗਰਦੀ, ਸ਼ਰੇਆਮ ਬਾਜ਼ਾਰ 'ਚ ਨੌਜਵਾਨ ਨੂੰ ਮਾਰੀਆਂ ਗੋਲੀਆ

ਇਸ ਸਬੰਧੀ ਜਾਣਕਾਰੀ ਦਿੰਦਿਆ ਗੁਰਮੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਬੱਚੇ ਦਾ ਗੁਆਂਢੀਆਂ ਦੇ ਲੜਕੇ ਨਾਲ ਝਗੜਾ ਹੋਇਆ ਸੀ। ਉਨ੍ਹਾਂ ਦੱਸਿਆ ਬੱਚੇ ਵਲੋਂ ਮੁਆਫੀ ਮੰਗਣ ਤੋਂ ਬਾਅਦ ਮਾਮਲਾ ਵੀ ਸ਼ਾਂਤ ਹੋ ਗਿਆ ਸੀ ਪਰ ਅੱਜ ਸਵੇਰੇ ਸਾਡੇ ਗੁਆਂਢੀ ਸਾਬਕਾ ਫੌਜੀ ਕੁਲਵੰਤ ਸਿੰਘ ਨੇ ਸ਼ਰਾਬ ਦੇ ਨਸ਼ੇ 'ਚ ਉਨ੍ਹਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਉਹ ਦਰਵਾਜ਼ੇ ਦੇ ਪਿੱਛੇ ਹੋ ਗਏ ਪਰ ਗੋਲੀਆਂ ਦੇ ਛੱਲੇ ਮੂੰਹ ਅਤੇ ਸਿਰ 'ਤੇ ਲੱਗਣ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਦੂਜੇ ਪਾਸੇ ਇਸ ਸਬੰਧੀ ਡੀ.ਐੱਸ.ਪੀ. ਬਲਬੀਰ ਸਿੰਘ ਨੇ ਗੱਲਬਾਤ ਕਰਦਿਆ ਦੱਸਿਆ ਕਿ ਜ਼ਖਮੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਬਕਾ ਫੌਜੀ ਨੂੰ ਵੀ ਰਾਇਫਲ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਪਰਿਵਾਰ ਦੀ ਗਰੀਬੀ ਦੂਰ ਕਰਨ ਲਈ ਮਲੇਸ਼ੀਆ ਗਏ ਪੰਜਾਬੀ ਦੀ ਮੌਤ


Baljeet Kaur

Content Editor

Related News