ਭੇਤਭਰੇ ਹਾਲਾਤ ''ਚ 26 ਸਾਲਾ ਨੌਜਵਾਨ ਦੀ ਲਾਸ਼ ਕਮਾਦ ''ਚੋਂ ਬਰਾਮਦ

10/22/2019 5:01:12 PM

ਬਟਾਲਾ (ਜ.ਬ) - ਬਟਾਲਾ ਦੇ ਕਸਬਾ ਕਾਦੀਆ ਦੇ ਮੁੱਹਲਾ ਸਿਵਲ ਲਾਈਨ ਕੋਲ ਤਰਖਾਣਾਂ ਵਾਲੀ ਰੋਡ 'ਤੇ ਕਮਾਦਾਂ 'ਚੋਂ 26 ਸਾਲਾ ਨੌਜਵਾਨ ਦੀ ਲਾਸ਼ ਮਿਲਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਵਜੋਂ ਹੋਈ ਹੈ, ਜਿਸ ਦੀ ਭੇਤਭਰੇ ਹਾਲਾਤ 'ਚ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਭੇਜ ਦਿੱਤਾ। ਜਾਣਕਾਰੀ ਅਨੁਸਾਰ ਮ੍ਰਿਤਕ ਮਨਪ੍ਰੀਤ ਸਿੰਘ 20 ਅਕਤੂਬਰ ਨੂੰ ਘਰਦਿਆਂ ਨਾਲ ਲੜ ਕੇ ਮੋਟਰਸਾਈਕਲ ਨੰਬਰ ਪੀ. ਬੀ 08 ਸੀ. ਆਰ 4428 'ਤੇ ਸਵਾਰ ਹੋ ਕੇ ਘਰੋਂ ਕੀਤੇ ਚਲਾ ਗਿਆ ਸੀ। 2 ਦਿਨ ਘਰ ਵਾਪਸ ਨਾ ਆਉਣ 'ਤੇ ਪਰਿਵਾਰ ਵਲੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ। ਦੁਪਹਿਰ ਕਾਦੀਆਂ ਦੇ ਮੁੱਹਲਾ ਸਿਵਲ ਲਾਈਨ ਨੇੜੇ ਤਰਖਾਣਾਂ ਵਾਲੀ ਰੋਡ 'ਤੇ ਕਮਾਦਾਂ 'ਚੋਂ 2 ਦਿਨ ਬਾਅਦ ਪਰਿਵਾਰ ਨੂੰ ਲਾਸ਼ ਬਰਾਮਦ ਹੋਈ।

ਪੁਲਸ ਥਾਣਾ ਕਾਦੀਆਂ ਦੇ ਐੱਸ. ਆਈ ਸੁਰਿੰਦਰ ਸਿੰਘ ਨੇ ਲਾਸ਼ ਨੂੰ ਬਟਾਲਾ ਦੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ, ਜਿਸ ਿਦੀ ਰਿਪੋਰਟ ਆਉਣ ਤੋਂ ਬਾਅਦ ਉਨ੍ਹਾਂ ਨੇ ਅਗਲੀ ਕਾਰਵਾਈ ਕਰਨ ਦੀ ਗੱਲ ਕਹੀ।

rajwinder kaur

This news is Content Editor rajwinder kaur